ਪਟਿਆਲਾ ਦਾ ਨੂਰ ਸਿੰਗਲਾ ਸੀ.ਏ. ਫਾਈਨਲ ਪ੍ਰੀਖਿਆ ‘ਚੋਂ ਦੇਸ਼ ਭਰ ‘ਚੋਂ ਅੱਵਲ

ਗੁਰਪ੍ਰੀਤ ਸਿੰਘ :- ਪਟਿਆਲਾ ਦੇ ਨੌਜਵਾਨ ਨੂਰ ਸਿੰਗਲਾ ਨੇ ਚਾਰਟਰਡ ਅਕਾਊਾਟੈਂਟ (ਸੀ.ਏ.) ਫਾਈਨਲ ਪ੍ਰੀਖਿਆ 2026 ਵਿਚ ਆਲ ਇੰਡੀਆ ਰੈਂਕ (ਏ.ਆਈ.ਆਰ) 1 ਹਾਸਿਲ ਕਰਕੇ ਆਪਣੇ ਸ਼ਹਿਰ ਪਟਿਆਲਾ ਦਾ ਨਾਂਅ ਪੂਰੇ ਦੇਸ਼ ਵਿਚ ਰÏਸ਼ਨ ਕੀਤਾ ਹੈ¢ ਇੰਸਟੀਚਿਊਟ ਆਫ ਚਾਰਟਰਡ ਅਕਾਊਾਟੈਂਟਸ ਆਫ ਇੰਡੀਆ (9319) ਵਲੋਂ ਐਲਾਨੇ ਗਏ ਸੀ.ਏ. ਫਾਈਨਲ ਮਈ 2026 ਦੇ ਨਤੀਜਿਆਂ ਵਿਚ ਨੂਰ ਸਿੰਗਲਾ ਨੇ 600 ਵਿਚੋਂ 499 ਅੰਕ ਪ੍ਰਾਪਤ ਕਰਕੇ ਦੇਸ਼ ਭਰ ਵਿਚ ਪਹਿਲਾ ਸਥਾਨ ਹਾਸਿਲ ਕੀਤਾ¢ ਦੱਸਣਯੋਗ ਹੈ ਕਿ ਨੂਰ ਸਿੰਗਲਾ ਇਕ ਮੱਧਵਰਗੀ ਪਰਿਵਾਰ ਨਾਲ ਸੰਬੰਧ ਰੱਖਦਾ ਹੈ¢ ਉਸ ਦੇ ਪਿਤਾ ਗਗਨਦੀਪ ਸਿੰਗਲਾ ਇਕ ਕਾਰੋਬਾਰੀ ਹਨ, ਜਦਕਿ ਮਾਤਾ ਸੁਜਾਤਾ ਸਿੰਗਲਾ ਘਰੇਲੂ ਅÏਰਤ ਹਨ¢ ਉਸ ਦੀਆਂ ਦੋ ਵੱਡੀਆਂ ਭੈਣਾਂ, ਜਿਨ੍ਹਾਂ ਵਿਚੋਂ ਇੱਕ ਚਾਰਟਰਡ ਅਕਾਊਾਟੈਂਟ ਹੈ ਅਤੇ ਦੂਜੀ ਪੋਸਟ ਗ੍ਰੈਜੂਏਟ ਹੈ¢ ਨੂਰ ਨੇ ਆਪਣੀ ਸਕੂਲੀ ਸਿੱਖਿਆ ਡੀ.ਏ.ਵੀ. ਪਬਲਿਕ ਸਕੂਲ ਪਟਿਆਲਾ ਤੋਂ ਪੂਰੀ ਕੀਤੀ ਅਤੇ ਇਸ ਤੋਂ ਬਾਅਦ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ, ਨਵੀਂ ਦਿੱਲੀ ਤੋਂ ਬੀ.ਕਾਮ (ਅਕਾਊਾਟਿੰਗ ਅਤੇ ਫਾਈਨੈਂਸ) ਦੀ ਡਿਗਰੀ ਹਾਸਿਲ ਕੀਤੀ¢ ਨੂਰ ਨੇ ਆਪਣੀ ਇਸ ਕਾਮਯਾਬੀ ਬਾਰੇ ਗੱਲ ਕਰਦਿਆਂ ਕਿਹਾ ਕਿ 2022 ਵਿਚ ਸੀਨੀਅਰ ਸੈਕੰਡਰੀ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੇ ਸਵੈ-ਅਧਿਐਨ ਨੂੰ ਅਪਣਾਇਆ¢ ਉਸ ਦੀ ਵੱਡੀ ਭੈਣ, ਜੋ ਖੁਦ ਵੀ ਚਾਰਟਰਡ ਅਕਾਊਾਟੈਂਟ ਹੈ, ਨੇ ਉਸ ਨੂੰ ਹਰ ਪੜਾਅ ‘ਤੇ ਮਾਰਗਦਰਸ਼ਨ ਅਤੇ ਪ੍ਰੇਰਣਾ ਦਿੱਤੀ¢ ਜ਼ਿਕਰਯੋਗ ਹੈ ਕਿ ਨੂਰ ਸਿੰਗਲਾ ਇਸ ਤੋਂ ਪਹਿਲਾਂ ਸੀ.ਏ. ਇੰਟਰਮੀਡੀਏਟ ਪ੍ਰੀਖਿਆ ਵਿਚ ਵੀ ਆਲ ਇੰਡੀਆ ਰੈਂਕ 2 ਹਾਸਿਲ ਕਰ ਚੁੱਕਾ ਹੈ¢ ਹੁਣ ਸੀ.ਏ. ਫਾਈਨਲ ਵਿਚ ਆਲ ਇੰਡੀਆ ਪਹਿਲਾ ਸਥਾਨ ਪ੍ਰਾਪਤ ਕਰਕੇ ਉਸ ਨੇ ਆਪਣੀ ਅਕਾਦਮਿਕ ਯਾਤਰਾ ਵਿਚ ਇਕ ਹੋਰ ਸੁਨਹਿਰੀ ਅਧਿਆਇ ਜੋੜ ਦਿੱਤਾ ਹੈ¢ ਨੂਰ ਦੀ ਇਸ ਉਪਲੱਬਧੀ ‘ਤੇ ਪਟਿਆਲਾ ਅਤੇ ਪੰਜਾਬ ਭਰ ਵਿਚ ਖੁਸ਼ੀ ਦੀ ਲਹਿਰ ਹੈ ਅਤੇ ਵੱਖ-ਵੱਖ ਸਮਾਜਿਕ, ਸਿੱਖਿਅਕ ਅਤੇ ਵਪਾਰਕ ਵਰਗਾਂ ਵਲੋਂ ਉਸ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

By Gurpreet Singh

Leave a Reply

Your email address will not be published. Required fields are marked *