ਪੰਜਾਬ ਤੇ ਹਰਿਆਣਾ ‘ਚ ਅੱਜ ਗੱਜ-ਮੀਂਹ ਦੀ ਸੰਭਾਵਨਾ: ਮੌਸਮ ਵਿਭਾਗ

ਪੰਜਾਬ ਤੇ ਹਰਿਆਣਾ 'ਚ ਅੱਜ ਗੱਜ-ਮੀਂਹ ਦੀ ਸੰਭਾਵਨਾ: ਮੌਸਮ ਵਿਭਾਗ

ਚੰਡੀਗੜ੍ਹ (ਨੈਸ਼ਨਲ ਟਾਈਮਜ਼): ਭਾਰਤੀ ਮੌਸਮ ਵਿਭਾਗ (IMD) ਵੱਲੋਂ ਜਾਰੀ ਤਾਜ਼ਾ ਨਾਊਕਾਸਟ ਮੁਤਾਬਕ, ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਅੱਜ ਦਿਨ ਭਰ ਗੱਜ-ਬਿਜਲੀ ਸਮੇਤ ਮੀਂਹ ਪੈਣ ਦੇ ਆਸਾਰ ਹਨ।

ਹਰਿਆਣਾ ਦੇ ਕਰਨਾਲ, ਇੰਦਰੀ, ਥਾਨੇਸਰ, ਨਿਲੋਖੇੜੀ, ਰਾਡੌਰ, ਬਰਾਰਾ, ਜਗਾਧਰੀ ਤੇ ਛੱਛਰੌਲੀ ਇਲਾਕਿਆਂ ਵਿੱਚ ਭਾਰੀ ਮੀਂਹ ਦੇ ਨਾਲ ਬਿਜਲੀ ਗਿਰਣ ਦੀ ਸੰਭਾਵਨਾ ਹੈ। ਅੰਬਾਲਾ, ਕੈਥਲ, ਪੰਚਕੂਲਾ, ਪੇਹੋਵਾ, ਨਾਰਾਇਣਗੜ੍ਹ, ਕਲਕਾ ਤੇ ਚੰਡੀਗੜ੍ਹ ਆਲੇ ਦੁਆਲੇ ਦਰਮਿਆਨਾ ਮੀਂਹ ਹੋ ਸਕਦਾ ਹੈ। ਰੋਹਤਕ, ਸੋਨੀਪਤ, ਜੀੰਦ ਤੇ ਪਾਣੀਪਤ ਆਦਿ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹਨ।

ਪੰਜਾਬ ਵਿੱਚ ਪਟਿਆਲਾ, ਰਾਜਪੁਰਾ, ਡੇਰਾ ਬੱਸਸੀ, ਫਤਿਹਗੜ੍ਹ ਸਾਹਿਬ, ਖਰੜ, ਮੋਹਾਲੀ, ਰੂਪਨਗਰ, ਬਲਾਚੌਰ ਤੇ ਆਨੰਦਪੁਰ ਸਾਹਿਬ ਵਿੱਚ ਦਰਮਿਆਨਾ ਮੀਂਹ ਸਮੇਤ ਗੱਜ-ਬਿਜਲੀ ਹੋ ਸਕਦੀ ਹੈ। ਅੰਮ੍ਰਿਤਸਰ, ਲੁਧਿਆਣਾ, ਸੰਗਰੂਰ, ਨਵਾਂਸ਼ਹਿਰ, ਪਠਾਨਕੋਟ ਤੇ ਗੁਰਦਾਸਪੁਰ ਵਰਗੇ ਇਲਾਕਿਆਂ ਵਿੱਚ ਹਲਕਾ ਮੀਂਹ ਹੋਣ ਦੀ ਸੰਭਾਵਨਾ ਜਤਾਈ ਗਈ ਹੈ।

ਹਾਲਾਂਕਿ ਵਿਭਾਗ ਵੱਲੋਂ ਕੋਈ ਗੰਭੀਰ ਚੇਤਾਵਨੀ ਨਹੀਂ ਦਿੱਤੀ ਗਈ, ਪਰ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਕੁਝ ਇਲਾਕਿਆਂ ਵਿੱਚ ਹਵਾ ਦੀ ਗਤੀ 30–40 ਕਿਲੋਮੀਟਰ ਪ੍ਰਤੀ ਘੰਟਾ ਤੱਕ ਰਹਿ ਸਕਦੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਯਾਤਰਾ ਦੌਰਾਨ ਸੁਚੇਤ ਰਹਿਣ ਅਤੇ ਬਿਜਲੀ ਚਮਕਣ ਵੇਲੇ ਦਰੱਖਤਾਂ ਹੇਠਾਂ ਖੜ੍ਹੇ ਹੋਣ ਤੋਂ ਬਚਣ ਦੀ ਸਲਾਹ ਦਿੱਤੀ ਹੈ।

By Gurpreet Singh

Leave a Reply

Your email address will not be published. Required fields are marked *