ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਅੱਜ ਹੋ ਜਾਵੇਗਾ। ਬੋਰਡ ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅੱਜ ਮਤਲਬ ਕਿ 16 ਮਈ ਨੂੰ ਦੁਪਹਿਰ 2.30 ਵਜੇ ਤੋਂ ਬਾਅਦ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਨਾਲ ਸਬੰਧਿਤ ਸਾਰੇ ਅਪਡੇਟ ਵਿਦਿਆਰਥੀਆਂ ਵਲੋਂ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਦੇਖੇ ਜਾ ਸਕਦੇ ਹਨ।
ਜਾਣੋ ਕਿੰਝ ਚੈੱਕ ਕਰਨਾ ਹੈ Result
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ
ਹੋਮਪੇਜ ਦਿਖਾਈ ਦੇਣ ‘ਤੇ ਨਤੀਜੇ ਵਿਕਲਪ ‘ਤੇ ਕਲਿੱਕ ਕਰੋ
ਇਸ ਤੋਂ ਬਾਅਦ 10ਵੀਂ ਜਮਾਤ ਦਾ ਲਿੰਕ ਚੁਣੋ
ਪੁੱਛੇ ਗਏ ਲਾਗਇਨ ਪ੍ਰਮਾਣ ਪੱਤਰ ਦਰਜ ਕਰੋ ਅਤੇ ਸਬਮਿੱਟ ‘ਤੇ ਕਲਿੱਕ ਕਰੋ
ਨਤੀਜਾ ਦੇਖਣ ਤੋਂ ਬਾਅਦ ਇਸ ਨੂੰ ਡਾਊਨਲੋਡ ਕਰੋ ਅਤੇ ਪ੍ਰਿੰਟਆਊਟ ਲੈ ਲਓ