
ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਹੜ੍ਹ ਪੀੜਤਾਂ ਦੇ ਹਾਲਾਤ ਕਾਫੀ ਨਾਜੁਕ ਹਨ, ਓਹਨਾਂ ਨੂੰ ਕਾਫੀ ਜਾਣੀ ਤੇ ਮਾਲੀ ਨੁਕਸਾਨ ਹੋਇਆ ਹੈ, ਜੋ ਜਲਦੀ ਪੂਰਾ ਨਹੀਂ ਹੋਵੇਗਾ।
ਓਹਨਾਂ ਪੀੜਤਾਂ ਦੀ ਮਦਦ ਲਈ ਲਗਾਤਾਰ ਚੀਫ਼ ਮਨਿਸਟਰ ਰੀਲੀਫ਼ ਫ਼ੰਡ ‘ਚ ਸਹਾਇਤਾ ਪਹੁੰਚ ਰਹੀ ਹੈ।
ਹੁਣ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ 25 ਲੱਖ ਰੁਪਏ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਫੰਡ ‘ਚ ਦਿੱਤੇ ਗਏ। ਪੰਜਾਬ ਸਮੇਤ ਦੇਸ਼ ਵਿਦੇਸ਼ ‘ਚ ਵੱਸਦੇ ਹੋਰ ਪੰਜਾਬੀ ਦਰਦੀਆਂ ਨੂੰ ਅਪੀਲ ਹੈ ਕਿ ਆਓ ਮੁਸ਼ਕਲ ਹਾਲਾਤਾਂ ‘ਚ ਆਪਣੇ ਲੋਕਾਂ ਦਾ ਸਹਾਰਾ ਬਣੀਏ ਤੇ ਸਰਕਾਰ ਨੂੰ ਸਹਿਯੋਗ ਦੇਈਏ।
