ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ, 65 ਦੇ ਕਰੀਬ ਏਜੰਡਿਆਂ ਤੇ ਲਏ ਜਾਣਗੇ ਫ਼ੈਸਲੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਮਰੀਕੀ ਉਡਾਣ ਦੇ ਆਉਣ ਤੋਂ ਪਹਿਲਾਂ ਡਿਪੋਰਟੀਆਂ ਨੂੰ ਸਹਾਇਤਾ ਦਾ ਦਿੱਤਾ ਭਰੋਸਾ

ਨੈਸ਼ਨਲ ਟਾਈਮਜ਼ ਬਿਊਰੋ:- ਪੰਜਾਬ ਸਰਕਾਰ ਦੀ ਕੈਬਨਿਟ ਦੀ ਮੀਟਿੰਗ ਚਾਰ ਮਹੀਨਿਆਂ ਬਾਅਦ ਅੱਜ ਹੋਣ ਜਾ ਰਹੀ ਹੈ। ਇਸ ‘ਚ ਕਰੀਬ 65 ਏਜੰਡਿਆਂ ‘ਤੇ ਫ਼ੈਸਲੇ ਲਏ ਜਾਣਗੇ। ਜਿਸ ਵਿੱਚ ਅਹਿਮ ਸਕੀਮਾਂ ਅਤੇ ਪ੍ਰਾਜੈਕਟਾਂ ਨੂੰ ਹਰੀ ਝੰਡੀ ਮਿਲਣ ਦੀ ਵੀ ਸੰਭਾਵਨਾ ਹੈ।ਇਸੇ ਤਰ੍ਹਾਂ ਲੋਕਾਂ ’ਤੇ ਨਵੇਂ ਬੋਝ ਪੈਣ ਦਾ ਵੀ ਅਨੁਮਾਨ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਪੰਜ ਅਕਤੂਬਰ ਨੂੰ ਕੈਬਨਿਟ ਮੀਟਿੰਗ ਹੋਈ ਸੀ ਜਿਸ ਕਰਕੇ ਵੱਡੀ ਗਿਣਤੀ ਵਿਚ ਏਜੰਡੇ ਪੇਸ਼ ਹੋਣਗੇ। ਸਾਲ 2024 ’ਚ ਕੋਈ ਨਾ ਕੋਈ ਚੋਣ ਆਉਣ ਕਰਕੇ ਕੈਬਨਿਟ ਮੀਟਿੰਗਾਂ ’ਤੇ ਪਰਛਾਵਾਂ ਪੈਂਦਾ ਰਿਹਾ ਅਤੇ ਲੰਘੇ ਸਾਲ ਸਿਰਫ਼ ਪੰਜ ਹੀ ਮੀਟਿੰਗਾਂ ਹੋ ਸਕੀਆਂ ਸਨ।ਮਾਲ ਵਿਭਾਗ ਦੇ ਏਜੰਡੇ ਅਨੁਸਾਰ ਖ਼ੂਨ ਦੇ ਰਿਸ਼ਤੇ ’ਚ ਪ੍ਰਾਪਰਟੀ ਟਰਾਂਸਫ਼ਰ ਕਰਨ ’ਤੇ ਢਾਈ ਫ਼ੀਸਦੀ ਤੱਕ ਦੀ ਸਟੈਂਪ ਡਿਊਟੀ ਲਗਾਏ ਜਾਣ ਨੂੰ ਪ੍ਰਵਾਨਗੀ ਮਿਲਣ ਦੀ ਸੰਭਾਵਨਾ ਹੈ। ਜੇ ਕੈਬਨਿਟ ’ਚ ਇਸ ਨੂੰ ਹਰੀ ਝੰਡੀ ਮਿਲਦੀ ਹੈ ਤਾਂ ਖ਼ੂਨ ਦੇ ਰਿਸ਼ਤੇ ’ਚ ਟਰਾਂਸਫ਼ਰ ਹੋਣ ਵਾਲੀ ਪ੍ਰਾਪਰਟੀ ’ਤੇ ਸਟੈਂਪ ਡਿਊਟੀ ’ਚ ਦਿੱਤੀ ਜਾਂਦੀ ਛੋਟ ਖ਼ਤਮ ਹੋ ਜਾਵੇਗੀ। ਸੂਬੇ ਦੀ ਵਿੱਤੀ ਹਾਲਤ ਨੂੰ ਦੇਖਦਿਆਂ ਸਰਕਾਰ ਵੱਲੋਂ ਇਹ ਤਜਵੀਜ਼ ਤਿਆਰ ਕੀਤੀ ਗਈ ਹੈ। ਕੈਬਨਿਟ ਮੀਟਿੰਗ ’ਚ ‘ਬਰਿੱਜ ਐਂਡ ਰੈਂਪ ਪਾਲਿਸੀ’ ਨੂੰ ਵੀ ਪ੍ਰਵਾਨਗੀ ਮਿਲਣ ਦੀ ਸੰਭਾਵਨਾ ਹੈ। ਇਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਲਾਭ ਪੁੱਜੇਗਾ।ਮੀਟਿੰਗ ਠੀਕ 12 ਵਜੇ ਸੀਐਮ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਵੇਗੀ। ਇਸ ਮੀਟਿੰਗ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਹਾਲਾਂਕਿ ਇਸ ਮਹੀਨੇ ਦੋ ਵਾਰ ਮੀਟਿੰਗ ਦੀ ਤਰੀਕ ਬਦਲੀ ਗਈ ਸੀ। ਇਸ ‘ਤੇ ਵਿਰੋਧੀ ਪਾਰਟੀਆਂ ਨੇ ਵੀ ਸਵਾਲ ਚੁੱਕੇ ਸਨ।

By Gurpreet Singh

Leave a Reply

Your email address will not be published. Required fields are marked *