ਨੈਸ਼ਨਲ ਟਾਈਮਜ਼ ਬਿਊਰੋ :- ਬੀਤੇ ਕੁਝ ਮਹੀਨਿਆਂ ਦੌਰਾਨ ਕਿਸਾਨ ਅੰਦੋਲਨ ਦੌਰਾਨ ਬਜ਼ੁਰਗ ਮਹਿਲਾ ਮਹਿੰਦਰ ਕੌਰ ਬਾਰੇ ਕੀਤੀ ਵਿਵਾਦਿਤ ਟਿੱਪਣੀ ਦੇ ਮਾਮਲੇ ਵਿੱਚ BJP ਸਾਂਸਦ ਕੰਗਨਾ ਰਣੌਤ ਅੱਜ ਬਠਿੰਡਾ ਕੋਰਟ ‘ਚ ਪੇਸ਼ ਹੋ ਰਹੀ ਹੈ। ਕੋਰਟ ਨੇ ਕੰਗਨਾ ਨੂੰ ਨਿੱਜੀ ਰੂਪ ਵਿੱਚ ਹਾਜ਼ਰ ਹੋਣ ਦਾ ਹੁਕਮ ਜਾਰੀ ਕੀਤਾ ਹੈ, ਕਿਉਂਕਿ VC ਜ਼ਰੀਏ ਪੇਸ਼ ਹੋਣ ਵਾਲੀ ਪਟੀਸ਼ਨ ਪਹਿਲਾਂ ਹੀ ਖਾਰਜ ਕੀਤੀ ਗਈ ਸੀ।
ਜਾਣਕਾਰੀ ਮੁਤਾਬਕ, ਕੰਗਨਾ ਨੇ ਕਿਸਾਨੀ ਧਰਨੇ ਦੌਰਾਨ ਮਹਿੰਦਰ ਕੌਰ ਨੂੰ ‘ਸ਼ਾਹੀਨ ਬਾਗ ਵਾਲੀ ਦਾਦੀ’ ਕਹਿ ਕੇ ਟਿੱਪਣੀ ਕੀਤੀ ਸੀ। ਉਸ ਨੇ ਇਹ ਵੀ ਦੱਸਿਆ ਕਿ ਉਹ ਧਰਨੇ ਵਿੱਚ 100-100 ਰੁਪਏ ਦਿਹਾੜੀ ਉੱਤੇ ਸ਼ਾਮਿਲ ਹੋਏ ਸਨ। ਇਸ ਟਿੱਪਣੀ ਨੇ ਸੋਸ਼ਲ ਮੀਡੀਆ ਤੇ ਭਾਰੀ ਚਰਚਾ ਅਤੇ ਵਿਵਾਦ ਪੈਦਾ ਕੀਤਾ।
ਕੋਰਟ ਨੇ ਹੁਕਮ ਦਿੱਤਾ ਹੈ ਕਿ ਕੰਗਨਾ ਨੂੰ ਡੱਬਵਾਲੀ ਤੋਂ ਅੱਗੇ ਪੰਜਾਬ ਪੁਲਿਸ ਦੇ ਘੇਰੇ ਵਿੱਚ ਲਿਆ ਕੇ ਬਠਿੰਡਾ ਕੋਰਟ ਵਿੱਚ ਹਾਜ਼ਰ ਕੀਤਾ ਜਾਵੇ। ਕੋਰਟ ਬਾਹਰ ਸੁਰੱਖਿਆ ਦੇ ਕੜੇ ਇੰਤਜ਼ਾਮ ਕੀਤੇ ਗਏ ਹਨ।
