ਪੰਜਾਬ ਕਿੰਗਜ਼ ਨੇ ਰਾਜਸਥਾਨ ਰਾਇਲਜ਼ ਨੂੰ 10 ਦੌੜਾਂ ਨਾਲ ਹਰਾਇਆ

ਰਾਜਸਥਾਨ ਰਾਇਲਜ਼ ਅਤੇ ਪੰਜਾਬ ਕਿੰਗਜ਼ ਵਿਚਕਾਰ ਆਈਪੀਐਲ ਦਾ 59ਵਾਂ ਮੈਚ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਖੇਡਿਆ ਗਿਆ। ਮੈਚ ‘ਚ ਪੰਜਾਬ ਨੇ ਰਾਜਸਥਾਨ ਨੂੰ 10 ਦੌੜਾਂ ਨਾਲ ਹਰਾਇਆ। ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪੰਜਾਬ ਦੀ ਟੀਮ ਨੇ ਨੇਹਲ ਵਢੇਰਾ ਦੀਆਂ 70 ਦੌੜਾਂ, ਸ਼ਸ਼ਾਂਕ ਸਿੰਘ ਦੀਆਂ 59 ਦੌੜਾਂ, ਸ਼੍ਰੇਅਸ ਅਈਅਰ ਦੀਆਂ 30 ਦੌੜਾਂ ਦੀ ਬਦੌਲਤ 20 ਓਵਰਾਂ ‘ਚ 5 ਵਿਕਟਾਂ ਗੁਆ ਕੇ 219 ਦੌੜਾਂ ਬਣਾਈਆਂ ਤੇ ਰਾਜਸਥਾਨ ਨੂੰ ਜਿੱਤ ਲਈ 220 ਦੌੜਾਂ ਦਾ ਟੀਚਾ ਦਿੱਤਾ।

ਟੀਚੇ ਦਾ ਪਿੱਛਾ ਕਰਦੇ ਹੋਏ ਰਾਜਸਥਾਨ ਦੀ ਟੀਮ ਨੇ 20 ਓਵਰਾਂ ‘ਚ 7 ਵਿਕਟਾਂ ਗੁਆ ਕੇ 209 ਦੌੜਾਂ ਬਣਾਈਆਂ ਤੇ 10 ਦੌੜਾਂ ਨਾਲ ਮੈਚ ਹਾਰ ਗਈ। ਰਾਜਸਥਾਨ ਲਈ ਯਸ਼ਸਵੀ ਜਾਇਸਵਾਲ ਨੇ 50 ਦੌੜਾਂ, ਵੈਭਵ ਸੂਰਿਆਵੰਸ਼ੀ ਨੇ 40 ਦੌੜਾਂ, ਧਰੁਲ ਜੁਰੇਲ ਨੇ 53 ਦੌੜਾਂ ਬਣਾਈਆਂ। ਪੰਜਾਬ ਲਈ ਹਰਪ੍ਰੀਤ ਬਰਾੜ ਨੇ 3 ਵਿਕਟਾਂ, ਮਾਰਕੋ ਜੈਨਸਨ ਨੇ 2 ਵਿਕਟਾਂ ਤੇ ਅਜ਼ਮਤੁੱਲ੍ਹਾ ਓਮਰਜ਼ਈ ਨੇ 2 ਵਿਕਟਾਂ ਲਈਆਂ। 

By Rajeev Sharma

Leave a Reply

Your email address will not be published. Required fields are marked *