ਪੰਜਾਬ ਪੁਲਸ ਦੇ SHO ਦੀ ਹੋਈ ਬਦਲੀ! ਸੋਸ਼ਲ ਮੀਡੀਆ ‘ਤੇ ਉੱਡੀ ਸਸਪੈਂਡ ਕੀਤੇ ਜਾਣ ਦੀ ਅਫ਼ਵਾਹ

ਨੈਸ਼ਨਲ ਟਾਈਮਜ਼ ਬਿਊਰੋ :- ਖੰਨਾ ‘ਚ ਕਾਊਂਟਿੰਗ ਸੈਂਟਰ ਤੋਂ ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੂ ਨੂੰ ਹਿਰਾਸਤ ਵਿਚ ਲੈਣ ਦੀ ਘਟਨਾ ਮਗਰੋਂ ਸਿਟੀ ਥਾਣਾ 2 ਦੇ ਐੱਸ. ਐੱਚ. ਓ. ਇੰਸਪੈਕਟਰ ਹਰਦੀਪ ਸਿੰਘ ਨੂੰ ਸਸਪੈਂਡ ਨਹੀਂ ਕੀਤਾ ਗਿਆ। ਪੁਲਸ ਪ੍ਰਸ਼ਾਸਨ ਨੇ ਉਨ੍ਹਾਂ ਦੀ ਸਿਰਫ਼ ਬਦਲੀ ਕੀਤੀ ਹੈ। ਉਨ੍ਹਾਂ ਨੂੰ ਸਿਟੀ ਥਾਣਾ 2 ਤੋਂ ਬਦਲ ਕੇ ਪੁਲਸ ਲਾਈਨ ਭੇਜ ਦਿੱਤਾ ਗਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਹਰਦੀਪ ਸਿੰਘ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਗਈ ਸੀ, ਜਿਸ ਮਗਰੋਂ ਇਹ ਬਦਲੀ ਕੀਤੀ ਗਈ ਹੈ। 

ਪੁਲਸ ਸੂਤਰਾਂ ਮੁਤਾਬਕ ਇਹ ਇਕ ਪ੍ਰਸ਼ਾਸਨਿਕ ਬਦਲਾਅ ਹੈ, ਨਾ ਕਿ ਕਿਸੇ ਤਰ੍ਹਾਂ ਦੀ ਅਨੁਸ਼ਾਸਨੀ ਕਾਰਵਾਈ। ਐੱਸ. ਐੱਚ. ਓ. ਦੇ ਖ਼ਿਲਾਫ਼ ਨਾ ਤਾਂ ਕਿਸੇ ਤਰ੍ਹਾਂ ਦੀ ਜਾਂਚ ਬਿਠਾਈ ਗਈ ਹੈ ਤੇ ਨਾ ਹੀ ਉਨ੍ਹਾਂ ‘ਤੇ ਕਿਸੇ ਤਰ੍ਹਾਂ ਦੀ ਲਾਪਰਵਾਹੀ ਦਾ ਦੋਸ਼ ਲਗਾਇਆ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕਾਊਂਟਿੰਗ ਸੈਂਟਰ ਦੇ ਸੁਰੱਖਿਆ ਪ੍ਰਬੰਧ ਪਹਿਲਾਂ ਤੋਂ ਨਿਰਧਾਰਤ ਪੁਲਸ ਪਲਾਨ ਦੇ ਮੁਤਾਬਕ ਸੀ ਤੇ ਪੂਰੀ ਪ੍ਰਕਿਰਿਆ ਸੀਨੀਅਰ ਅਫ਼ਸਰਾਂ ਦੀ ਨਿਗਰਾਨੀ ਹੇਠ ਪੂਰੀ ਕੀਤੀ ਗਈ। ਅਜਿਹੇ ਵਿਚ ਐੱਸ. ਐੱਚ. ਓ. ਨੂੰ ਹਟਾਉਣ ਜਾਂ ਸਸਪੈਂਡ ਕਰਨ ਜਿਹੀ ਕੋਈ ਕਾਰਵਾਈ ਨਹੀਂ ਕੀਤੀ ਗਈ। 

ਪੁਲਸ ਅਫ਼ਸਰਾਂ ਨੇ ਸਾਫ਼ ਕੀਤਾ ਹੈ ਕਿ ਸੋਸ਼ਲ ਮੀਡੀਆ ਤੇ ਕੁਝ ਹੋਰ ਥਾਵਾਂ ‘ਤੇ ਐੱਸ. ਐੱਚ. ਓ. ਨੂੰ ਸਸਪੈਂਡ ਕੀਤੇ ਜਾਣ ਦੀਆਂ ਖ਼ਬਰਾਂ ਗਲਤ ਅਤੇ ਗੁੰਮਰਾਹਕੁੰਨ ਹਨ। ਫ਼ਿਲਹਾਲ ਇੰਸਪੈਕਟਰ ਹਰਦੀਪ ਸਿੰਘ ਨੂੰ ਪੁਲਸ ਲਾਈਨ ਭੇਜਿਆ ਗਿਆ ਹੈ ਤੇ ਇਹ ਫ਼ੈਸਲਾ ਪੂਰੀ ਤਰ੍ਹਾਂ ਨਾਲ ਪ੍ਰਸ਼ਾਸਨਿਕ ਕਾਰਨਾਂ ਨਾਲ ਲਿਆ ਗਿਆ ਹੈ। 

By Gurpreet Singh

Leave a Reply

Your email address will not be published. Required fields are marked *