ਵਿਆਹ ‘ਚ ਹੋਈ ਗੈਂਗਵਾਰ ਮਾਮਲੇ ‘ਚ ਪੰਜਾਬ ਪੁਲਸ ਦਾ ਐਕਸ਼ਨ! ਹੋ ਗਏ ਵੱਡੇ ਖ਼ੁਲਾਸੇ

ਲੁਧਿਆਣਾ: ਪੱਖੋਵਾਲ ਰੋਡ ‘ਤੇ ਸਥਿਤ ਬਾਠ ਕੈਸਲ ਪੈਲਸ ਵਿਖੇ ਹੋਈ ਗੈਂਗਵਾਰ ਤੋਂ ਬਾਅਦ, ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਐਤਵਾਰ ਸਵੇਰੇ ਆਪਣੀ ਰਿਹਾਇਸ਼ ‘ਤੇ ਇਕ ਪ੍ਰੈਸ ਕਾਨਫਰੰਸ ਦੌਰਾਨ ਵੱਡਾ ਖ਼ੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਪੁਲਸ ਨੇ ਇਸ ਘਟਨਾ ਵਿਚ 8 ਨੌਜਵਾਨਾਂ ਨੂੰ ਨਾਮਜ਼ਦ ਕਰਦਿਆਂ ਤਕਰੀਬਨ ਦੋ ਦਰਜਨ ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਵਿਚੋਂ 6 ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਕਿਸੇ ਦੇ ‘ਗੈਂਗ’ ਦੇ ਮੈਂਬਰ ਨਹੀਂ, ‘ਮਾਮੂਲੀ ਬਦਮਾਸ਼’ ਸੀ ਮੁਲਜ਼ਮ: ਕਮਿਸ਼ਨਰ

ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਗੋਲੀਬਾਰੀ ਕਰਨ ਵਾਲੇ ਕਿਸੇ ਗੈਂਗ ਮੈਂਬਰ ਨਹੀਂ ਸਨ, ਸਗੋਂ “ਮਾਮੂਲੀ ਬਦਮਾਸ਼” ਸਨ, ਜੋ ਰੁਤਬੇ ਲਈ ਆਪਸ ਵਿਚ ਟਕਰਾਉਂਦੇ ਹਨ ਅਤੇ ਸ਼ਹਿਰ ਦੇ ਮਾਹੌਲ ਨੂੰ ਵਿਗਾੜਦੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅਜਿਹੀ ਗੁੰਡਾਗਰਦੀ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਪੈਲੇਸ ਮੈਨੇਜਮੈਂਟ ਤੇ Invitation ਦੇਣ ਵਾਲਿਆਂ ਖ਼ਿਲਾਫ਼ ਵੀ ਹੋਵੇਗੀ ਕਾਰਵਾਈ

ਪੁਲਸ ਕਮਿਸ਼ਨਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਸ ਮਾਮਲੇ ਵਿਚ ਪੈਲੇਸ ਮੈਨੇਜਮੈਂਟ ਵਿਰੁੱਧ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪ੍ਰੋਗਰਾਮ ਵਿਚ ਬਦਮਾਸ਼ਾਂ ਨੂੰ ਸੱਦਾ ਦੇਣ ਵਾਲਿਆਂ ਵਿਰੁੱਧ ਵੀ ਕੇਸ ਦਰਜ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿਚ ਲਾਪਰਵਾਹੀ ਜਾਂ ਸ਼ਮੂਲੀਅਤ ਵਾਲਾ ਕੋਈ ਵੀ ਵਿਅਕਤੀ ਬਖਸ਼ਿਆ ਨਹੀਂ ਜਾਵੇਗਾ।

By Gurpreet Singh

Leave a Reply

Your email address will not be published. Required fields are marked *