ਪੰਜਾਬ ‘ਚ ਸ਼ਰਮਨਾਕ ਘਟਨਾ, ਜਲੰਧਰ ‘ਚ ਪਾਦਰੀ ਦੀ ਪਤਨੀ ਨਾਲ ਗੈਂਗਰੇਪ, ਇੰਝ ਖੁੱਲ੍ਹਿਆ ਭੇਤ

ਜਲੰਧਰ – ਪੰਜਾਬ ਵਿਚ ਸ਼ਰਮਨਾਕ ਘਟਨਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਜਲੰਧਰ ਵਿਚ ਸ੍ਰੀ ਫਤਿਹਗੜ੍ਹ ਸਾਹਿਬ ਦੇ ਇਕ ਪਾਦਰੀ ਦੀ ਪਤਨੀ ਨਾਲ ਜਲੰਧਰ ਦੇ ਇਕ ਪਾਦਰੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗੈਂਗਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਸਬੰਧੀ ਕਮਿਸ਼ਨਰੇਟ ਪੁਲਸ ਦੇ ਥਾਣਾ ਡਿਵੀਜ਼ਨ ਨੰਬਰ-6 ਦੀ ਪੁਲਸ ਨੇ ਮੁਲਜ਼ਮ ਫੈਰਿਸ ਮਸੀਹ ਪੁੱਤਰ ਤੇਜ ਮਸੀਹ, ਪ੍ਰਗਟ ਸਿੰਘ ਉਰਫ਼ ਜੋਸਫ਼, ਬਲਕਾਰ ਮਸੀਹ, ਮਾਹੀ ਮਨਚੰਦਾ ਅਤੇ ਵੀਰਬਲ ਵਾਸੀ ਜੀਸਸ ਵਿਲਾ, ਗਾਰਡਨ ਕਾਲੋਨੀ, ਜਲੰਧਰ ਖ਼ਿਲਾਫ਼ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕੀਤਾ ਹੈ।

ਫਿਲਹਾਲ ਇਸ ਮਾਮਲੇ ਵਿੱਚ ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਥਾਣਾ ਡਿਵੀਜ਼ਨ ਨੰਬਰ-6 ਦੇ ਐੱਸ. ਐੱਚ. ਓ. ਭੂਸ਼ਣ ਕੁਮਾਰ ਨੇ ਕੇਸ ਦਰਜ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਮਾਮਲੇ ਵਿੱਚ ਅਗਲੀ ਕਾਰਵਾਈ ਕੀਤੀ ਜਾਵੇਗੀ। ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਫਤਿਹਗੜ੍ਹ ਸਾਹਿਬ ਦੇ ਵਸਨੀਕ ਪਾਦਰੀ ਦੀ ਪਤਨੀ ਨੇ ਕਿਹਾ ਕਿ ਉਹ ਈਸਾਈ ਭਾਈਚਾਰੇ ਨਾਲ ਸਬੰਧਤ ਹੈ ਅਤੇ ਅਕਸਰ ਧਾਰਮਿਕ ਪ੍ਰਚਾਰ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕਰਦੀ ਹੈ। ਉਸ ਦੇ ਨਾਲ ਪਤੀ ਅਤੇ ਹੋਰ ਲੋਕ ਵੀ ਉਸ ਦੇ ਨਾਲ ਹੁੰਦੇ ਹਨ। ਸ਼ਲ ਦੀ ਸ਼ਾਨਦਾਰ ਅਦਾਕਾਰੀ ਅਤੇ ਲਕਸ਼ਮਣ ਉਤੇਕਰ ਦੇ ਸ਼ਾਨਦਾਰ ਨਿਰਦੇਸ਼ਨ ਹੇਠ ਬਣੀ ‘Chhaava’ ਨੇ ਹੁਣ ਤੱਕ ਕਿੰਨਾ ਕੁ ਕਲੈਕਸ਼ਨ ਕੀਤਾ ਹੈ ਅਤੇ ਬਾਕਸ ਆਫਿਸ ‘ਤੇ ਇਸ ਨੇ ਕਿਹੜੇ ਰਿਕਾਰਡ ਬਣਾਏ ਹਨ, ਆਓ ਜਾਣਦੇ ਹਾਂ…

ਜਲੰਧਰ ਦੇ ਪਾਸਟਰ ਫੈਰਿਸ ਮਸੀਹ ਉਨ੍ਹਾਂ ਦੇ ਜਾਣ-ਪਛਾਣ ਵਾਲੇ ਸਨ ਅਤੇ ਉਨ੍ਹਾਂ ਨਾਲ ਉਹ ਜਲੰਧਰ ਵਿਚ ਪ੍ਰਚਾਰ ਕਰ ਚੁੱਕੀ ਹੈ। ਜਿਸ ਕਾਰਨ ਉਹ ਇਕ ਦੂਜੇ ਨਾਲ ਗੱਲਾਂ ਕਰਦੇ ਸਨ। ਪੀੜਤਾ ਨੇ ਦੋਸ਼ ਲਗਾਇਆ ਹੈ ਕਿ ਉਸ ਨੂੰ ਫੈਰਿਸ ਤੋਂ ਪੈਸੇ ਲੈਣੇ ਸਨ। ਉਹ ਪੈਸੇ ਲੈਣ ਲਈ ਜਲੰਧਰ ਆਈ ਸੀ। ਇਸ ਦੌਰਾਨ ਹੀ ਉਨ੍ਹਾਂ ਦੇ ਨਾਲ ਦੋਸ਼ੀ ਨੇ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ। 

ਪਿਛਲੇ ਸਾਲ ਜੁਲਾਈ ਵਾਪਰੀ ਸੀ ਘਟਨਾ, ਪੁਲਸ ਜਾਂਚ ਵਿਚ ਜੁਟੀ
ਤੁਹਾਨੂੰ ਦੱਸ ਦੇਈਏ ਕਿ ਇਹ ਸਾਰੀ ਘਟਨਾ ਪਿਛਲੇ ਸਾਲ ਯਾਨੀ 2024 ਵਿਚ ਵਾਪਰੀ ਸੀ। ਥਾਣਾ ਡਿਵੀਜ਼ਨ ਨੰਬਰ-6 ਦੇ ਐੱਸ. ਐੱਚ. ਓ. ਭੂਸ਼ਣ ਕੁਮਾਰ ਨੇ ਦੱਸਿਆ ਕਿ ਪੀੜਤ ਔਰਤ ਆਪਣੀ ਇਕ ਜਾਣਕਾਰ ਔਰਤ ਨਾਲ ਜਲੰਧਰ ਆਈ ਸੀ। ਉਸ ਨੂੰ ਪੈਸੇ ਲੈਣ ਲਈ ਫੈਰਿਸ ਮਸੀਹ ਨੇ ਬੁਲਾਇਆ ਸੀ। ਪੀੜਤਾ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਜਦੋਂ ਉਹ ਫੈਰਿਸ ਨੂੰ ਮਿਲਣ ਲਈ ਜਲੰਧਰ ਆਈ ਤਾਂ ਉਸ ਨੇ ਆਸ਼ੀਰਵਾਦ ਵਜੋਂ ਉਸ ਦੇ ਸਿਰ ‘ਤੇ ਆਪਣਾ ਹੱਥ ਰੱਖਿਆ ਅਤੇ ਉਹ ਬੇਹੋਸ਼ ਹੋ ਗਈ। ਪੀੜਤਾ ਨੇ ਦੱਸਿਆ ਕਿ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਦਾ ਸਰੀਰ ਦਰਦ ਕਰ ਰਿਹਾ ਸੀ। ਜਿਸ ਕਾਰਨ ਉਸ ਨੂੰ ਲੱਗਾ ਕਿ ਉਸ ਦੇ ਨਾਲ ਕੁਝ ਗਲਤ ਹੋਇਆ ਹੈ। ਜਿਸ ਤੋਂ ਬਾਅਦ ਜਦੋਂ ਮਾਮਲਾ ਵਧਿਆ ਤਾਂ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਪੁਲਸ ਨੇ ਇਹ ਮਾਮਲਾ ਲੰਬੀ ਜਾਂਚ ਤੋਂ ਬਾਅਦ ਦਰਜ ਕੀਤਾ ਗਿਆ ਹੈ। 

SHO ਬੋਲੇ-ਕੁਝ ਬਿਆਨਾਂ ‘ਚ ਫ਼ਰਕ ਹੈ, ਜਾਂਚ ਮਗਰੋਂ ਹੋਵੇਗੀ ਗ੍ਰਿਫ਼ਤਾਰੀ 
ਇਸ ਦੌਰਾਨ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਡਿਵੀਜ਼ਨ ਨੰਬਰ-6 ਦੇ ਐੱਸ. ਐੱਚ. ਓ. ਭੂਸ਼ਣ ਕੁਮਾਰ ਨੇ ਕਿਹਾ ਕਿ ਮਾਮਲੇ ਵਿੱਚ ਪਹਿਲਾਂ ਕਿਹਾ ਗਿਆ ਸੀ ਕਿ ਉਕਤ ਔਰਤ ਆਪਣੀ ਧੀ ਨਾਲ ਆਈ ਸੀ ਪਰ ਫਿਰ ਕਿਹਾ ਗਿਆ ਕਿ ਉਹ ਇਕ ਔਰਤ ਨਾਲ ਆਈ ਸੀ। ਇਨ੍ਹਾਂ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਮਾਮਲੇ ਦੀ ਇਸ ਵੇਲੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਕ ਤੋਂ ਵੱਧ ਵਿਅਕਤੀ ਜਬਰ-ਜ਼ਿਨਾਹ ਵਿੱਚ ਸ਼ਾਮਲ ਹਨ। ਸਾਰਿਆਂ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਸਮੂਹਿਕ ਜਬਰ-ਜ਼ਿਨਾਹ ਦਾ ਦੋਸ਼ ਗੰਭੀਰ ਹੈ, ਇਸ ਲਈ ਜਾਂਚ ਤੋਂ ਬਾਅਦ ਸਾਰਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

By nishuthapar1

Leave a Reply

Your email address will not be published. Required fields are marked *