BML ਕੈਨਾਲ ਰਾਹੀਂ ਪੂਰਾ ਹਿੱਸਾ ਨਾ ਮਿਲਣ ’ਤੇ ਪੰਜਾਬ ਨੇ ਖੰਡਿਆ ਹਰਿਆਣਾ ਦਾ ਝੂਠਾ ਦਾਅਵਾ

ਲੋਕਾਂ ਨੂੰ ਭਟਕਾਉਣ ਲਈ ਚਲਾਈ ਜਾ ਰਹੀ ਹੈ ਗਲਤ ਖ਼ਬਰ: ਪੰਜਾਬ ਸਰਕਾਰ

ਨੈਸ਼ਨਲ ਟਾਈਮਜ਼ ਬਿਊਰੋ :- ਭਾਖੜਾ ਮੇਨ ਲਾਈਨ (BML) ਕੈਨਾਲ ਰਾਹੀਂ ਹਰਿਆਣਾ ਨੂੰ ਪਾਣੀ ਦੇ ਪੂਰੇ ਹਿੱਸੇ ਦੀ ਸਪਲਾਈ ਹੋਣ ਦੇ ਦਾਅਵਿਆਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਖ਼ਤ ਨਰਾਜਗੀ ਜਤਾਈ ਗਈ ਹੈ। ਪੰਜਾਬ ਨੇ ਇਨ੍ਹਾਂ ਖ਼ਬਰਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਹਰਿਆਣਾ ਲੋਕਾਂ ਨੂੰ ਗਲਤ ਜਾਣਕਾਰੀ ਦੇ ਕੇ ਭਟਕਾ ਰਿਹਾ ਹੈ।

ਪੰਜਾਬ ਦੇ ਅਧਿਕਾਰਕ ਅੰਕੜਿਆਂ ਮੁਤਾਬਕ 23 ਮਈ 2025 ਨੂੰ ਦੁਪਹਿਰ 12 ਵਜੇ ਤੱਕ BML ਕੈਨਾਲ ਦੀ ਕੁੱਲ ਸਮਰੱਥਾ 11,700 ਕਿਊਸੈਕ ਹੈ, ਪਰ ਇਹ ਪਾਣੀ ਹਜੇ ਤੱਕ ਪੂਰੀ ਤਰ੍ਹਾਂ ਪੰਜਾਬ ਤੱਕ ਨਹੀਂ ਪਹੁੰਚਿਆ। ਇਸ ਵੇਲੇ ਪੰਜਾਬ ’ਚ ਕੈਨਾਲ ਦੇ ਸ਼ੁਰੂਆਤੀ ਪੁਆਇੰਟ ’ਤੇ ਸਿਰਫ਼ 9,690 ਕਿਊਸੈਕ ਪਾਣੀ ਆ ਰਿਹਾ ਹੈ, ਜਿਸ ’ਚੋਂ 2,025 ਕਿਊਸੈਕ ਪਾਣੀ ਪੰਜਾਬ ਆਪਣੀ ਵਰਤੋਂ ਲਈ ਰੱਖ ਰਿਹਾ ਹੈ।

ਇਸ ਤੋਂ ਇਲਾਵਾ, ਦਿੱਲੀ ਅਤੇ ਰਾਜਸਥਾਨ ਦੇ ਹਿੱਸੇ ਨੂੰ ਹਟਾ ਕੇ, ਹਰਿਆਣਾ ਨੂੰ ਇਸ ਵੇਲੇ ਸਿਰਫ਼ 6,720 ਕਿਊਸੈਕ ਪਾਣੀ ਹੀ ਦਿੱਤਾ ਜਾ ਰਿਹਾ ਹੈ। ਪੰਜਾਬ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਉਹ ਆਪਣੀ 3,000 ਕਿਊਸੈਕ ਦੀ ਪੂਰੀ ਹਿਸੇਦਾਰੀ ਵਰਤੇਗਾ ਤੇ ਬਾਕੀ ਪਾਣੀ ਹੀ ਹਰਿਆਣਾ ਨੂੰ ਮਿਲੇਗਾ।

ਪੰਜਾਬ ਨੇ ਹਰਿਆਣਾ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਐਸੀਆਂ ਸਸਤੀ ਪ੍ਰਚਾਰ ਰਣਨੀਤੀਆਂ ਤੋਂ ਗੁਰੇਜ਼ ਕਰੇ ਅਤੇ ਆਪਣੇ ਲੋਕਾਂ ਨੂੰ ਹਕੀਕਤ ਦੱਸੇ ਨਾ ਕਿ ਝੂਠਾ ਦਿਖਾਵਾ ਕਰੇ।

By Gurpreet Singh

Leave a Reply

Your email address will not be published. Required fields are marked *