ਨੈਸ਼ਨਲ ਟਾਈਮਜ਼ ਬਿਊਰੋ :- ਇਸ ਵਾਰ ਪੰਜਾਬ ਵਿੱਚ ਨੋਤਪਾ ਦੇ ਦਿਨਾਂ ਦੇ ਦੌਰਾਨ ਗਰਮੀ ਦਾ ਕੁਝ ਖਾਸ ਅਸਰ ਦੇਖਣ ਨੂੰ ਨਹੀਂ ਮਿਲਿਆ ਨਹੀਂ। ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ, ਪਿਛਲੇ ਕੁਝ ਦਿਨਾਂ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੌਸਮ ਵਿੱਚ ਬਦਲਾਅ ਦੇ ਨਾਲ, ਔਸਤ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 2.1 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ ਹੈ।
ਮੌਸਮ ਵਿਭਾਗ ਅਨੁਸਾਰ ਦੱਸ ਦੇਈਏ ਕਿ 2 ਜੂਨ, 2025 ਨੂੰ ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 42.7 ਡਿਗਰੀ ਸੈਲਸੀਅਸ ਸੀ।
ਅੱਜ ਵੀ, ਰਾਜ ਦੇ ਕਈ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 36 ਤੋਂ 38 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ ਸੀ। ਇਸ ਦੇ ਨਾਲ ਹੀ, ਅੱਜ ਰਾਜ ਦੇ 16 ਜ਼ਿਲ੍ਹਿਆਂ ਵਿੱਚ ਮੀਂਹ ਨੂੰ ਲੈ ਕੇ ਯੈਲੋ ਅਤੇ ਆਰੇਂਜ ਅਲਰਟ ਜਾਰੀ ਕੀਤੇ ਗਏ ਹਨ।
ਇਸ ਦੌਰਾਨ, ਮੀਂਹ ਪਵੇਗਾ, ਨਾਲ ਹੀ ਤੇਜ਼ ਹਵਾਵਾਂ ਅਤੇ ਧੂੜ ਭਰੀਆਂ ਹਨੇਰੀਆਂ ਵੀ ਆ ਸਕਦੀਆਂ ਹਨ। ਇਸ ਦੇ ਨਾਲ ਹੀ, ਨੋਤਪਾ ਦੇ 9 ਦਿਨ 2 ਜੂਨ ਦੇ ਨਾਲ ਪੂਰੇ ਹੋ ਗਏ ਹਨ।
ਇਸ ਮੌਸਮ ਵਿੱਚ, ਪੰਜਾਬ ਵਿੱਚ ਇੱਕ ਵੀ ਦਿਨ ਗਰਮੀ ਨਹੀਂ ਪਈ। ਹਾਲਾਂਕਿ, ਜੋਤਸ਼ੀ ਮੰਨਦੇ ਹਨ ਕਿ ਇਸਦਾ ਮਾਨਸੂਨ ‘ਤੇ ਅਸਰ ਪੈ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਨੋਤਪਾ ਦੌਰਾਨ ਤੇਜ਼ ਗਰਮੀ ਨਹੀਂ ਹੁੰਦੀ, ਤਾਂ ਬਰਸਾਤੀ ਮੌਸਮ ਕਮਜ਼ੋਰ ਪੈ ਸਕਦਾ ਹੈ। ਇਸਦਾ ਸਿੱਧਾ ਅਸਰ ਜਲ ਭੰਡਾਰਾਂ ਅਤੇ ਖੇਤੀਬਾੜੀ ‘ਤੇ ਪੈ ਸਕਦਾ ਹੈ।