ਮਾਡਲ ਟਾਊਨ ਵਿੱਚ ਧਾਰਮਿਕ ਸਮਾਗਮ

ਨੈਸ਼ਨਲ ਟਾਈਮਜ਼ ਬਿਊਰੋ :- ਧਾਰਮਿਕ ਸੇਵਾ ਸਮਿਤੀ ਵੱਲੋਂ ਮਾਡਲ ਟਾਊਨ ਐਕਸਟੈਂਸ਼ਨ ਸਥਿਤ ਰਾਮ ਪਾਰਕ ਵਿੱਚ ਸ਼ਿਵ ਮਹਾਂਪੁਰਾਨ ਕਥਾ ਸਮਾਗਮ ਕੀਤਾ ਗਿਆ ਜਿਸ ਵਿੱਚ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਬੈਂਸ ਨੇ ਕਿਹਾ ਕਿ ਧਾਰਮਿਕ ਸੇਵਾ ਸਮਿਤੀ ਦੁਆਰਾ ਸਨਾਤਨ ਧਰਮ ਦੇ ਪ੍ਰਚਾਰ ਲਈ ਕੀਤੇ ਜਾ ਰਹੇ ਕੰਮ ਸ਼ਲਾਘਾਯੋਗ ਹਨ ਜੋ ਨੌਜਵਾਨ ਵਰਗ ਵਿੱਚ ਭਗਤੀ ਦੀ ਭਾਵਨਾ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਨੌਜਵਾਨ ਵਰਗ ਨੂੰ ਆਪਣੀ ਸੰਸਕ੍ਰਿਤੀ ਦਾ ਗਿਆਨ ਪ੍ਰਾਪਤ ਹੁੰਦਾ ਹੈ। ਇਸ ਮੌਕੇ ਸਮਿਤੀ ਦੇ ਚੇਅਰਮੈਨ ਟਿੱਕਾ ਦਲੀਪ ਸਿੰਘ, ਸਰਪ੍ਰਸਤ ਆਰਕੇ ਗਰਗ, ਅਸ਼ੋਕ ਗੁਪਤਾ, ਪ੍ਰਧਾਨ ਸੁਰਿੰਦਰ ਨਈਅਰ ਬਿੱਟੂ, ਐੱਸਕੇ ਲਾਲੀ, ਰਾਜੀਵ ਅਹੂਜਾ ਅਤੇ ਅਮਨਨਾਥ ਸ਼ਰਮਾ ਨੇ ਬੈਂਸ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।

By Gurpreet Singh

Leave a Reply

Your email address will not be published. Required fields are marked *