ਮੋਹਾਲੀ ਦੇ 35 ਪਿੰਡ ਰੋਪੜ ਨਾਲ ਜੋੜਨ ‘ਤੇ ਭੜਕੇ ਵਸਨੀਕ: ਖਰੜ ‘ਚ ਚੱਕਾ ਜਾਮ, ਪੰਜਾਬ ਸਰਕਾਰ ਨੂੰ ਬੁੱਧਵਾਰ ਤੱਕ ਅਲਟੀਮੇਟਮ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਵੱਲੋਂ ਘੜੂੰਆਂ ਕੰਨੂੰਗੋਈ ਦੇ 35 ਪਿੰਡਾਂ ਨੂੰ ਜਿਲ੍ਹਾ ਰੋਪੜ ਨਾਲ ਜੋੜਨ ਦੇ ਰੋਸ ਵਜੋਂ ਖਰੜ ਬਾਰ ਐਸੋਸੀਸ਼ਨ ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ 35 ਪਿੰਡਾਂ ਦੇ ਵਸਨੀਕਾਂ ਵੱਲੋਂ ਖਰੜ ਬੱਸ ਅੱਡੇ ਤੇ ਤਕਰੀਬਨ ਅੱਧਾ ਘੰਟਾ ਚੱਕਾ ਜਾਮ ਕੀਤਾ।ਕੀਅੱਡਾ ਖਰੜ ਵਿਖੇ ਚੱਕਾ ਜਾਮ ਕੀਤਾ। ਇਸ ਮੌਕੇ ਬੋਲਦਿਆਂ ਕਿਸਾਨ ਯੂਨੀਅਨ ਦੇ ਪ੍ਰਧਾਨ ਦਵਿੰਦਰ ਸਿੰਘ ਦੇ ਕਲਾਂ ਅਤੇ ਸਕੱਤਰ ਜਨਰਲ ਜਸਪਾਲ ਸਿੰਘ ਨਿਆਮੀ ਨੇ ਕਿਹਾ ਹੈ ਕਿ ਕਿਸੀ ਵੀ ਹਾਲਤ ਵਿੱਚ ਮੋਹਾਲੀ ਜਿਲ੍ਹੇ ਦੇ ਪਿੰਡ ਰੋਪੜ ਜਿਲੇ ਵਿੱਚ ਨਹੀਂ ਹੋਣ ਦਿੱਤੇ ਜਾਣਗੇ ਉਹਨਾਂ ਕਿਹਾ ਕਿ ਇਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ
ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਨਾ ਲਿਆ ਤਾਂ ਵੱਡਾ ਸੰਘਰਸ਼ ਆਰੰਭ ਕੀਤਾ ਜਾਵੇਗਾ।
ਇਸ ਮੌਕੇ ਬੋਲਦੇ ਆਂ ਸਾਬਕਾ ਸਰਪੰਚ ਰੂਬੀ ਬਡਾਲਾ ਨੇ ਕਿਹਾ ਹੈ ਕਿ ਘੜੂਆਂ ਸਭ ਤਹਿਸੀਲ ਵੀ ਰੋਪੜ ਜਿਲੇ ਵਿੱਚ ਲਈ ਜਾ ਰਹੀ ਹੈ। ਜੋ ਕਿ ਮੋਹਾਲੀ ਜਿਲ੍ਹੇ ਨਾਲ ਇੱਕ ਵੱਡਾ ਧੱਕਾ ਹੈ।
ਹੁਣ ਆ ਕਿਹਾ ਕਿ ਪੰਜਾਬ ਦਾ ਇਹ ਫੈਸਲਾ ਕਿਸੀ ਹਾਲਤ ਵਿੱਚ ਮੰਨਿਆ ਨਹੀਂ ਜਾਵੇਗਾ ਪਿੰਡ ਪਿੰਡ ਜਾ ਕੇ ਅਨਾਉਂਸਮੈਂਟ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ।।
ਇਸ ਮੌਕੇ ਧਰਨਾਕਾਰੀਆਂ ਨੇ ਪੰਜਾਬ ਸਰਕਾਰ ਨੂੰ ਬੁੱਧਵਾਰ ਤੱਕ ਦਾ ਅਲਟੀਮੇਟਮ ਦਿੱਤਾ ਹੈ ਜੇਕਰ ਸਰਕਾਰ ਨੇ ਆਪਣਾ ਫੈਸਲਾ ਵਾਪਸ ਨਾ ਲਿਆ ਤਾਂ 19 ਨਵੰਬਰ ਨੂੰ ਤਹਿਸੀਲ ਖਰੜ ਦਾ ਦਰਵਾਜ਼ਾ ਬੰਦ ਕਰਕੇ ਚੱਕਾ ਜਾਮ ਕੀਤਾ ਜਾਵੇਗਾ।

By Gurpreet Singh

Leave a Reply

Your email address will not be published. Required fields are marked *