ਨੈਸ਼ਨਲ ਟਾਈਮਜ਼ ਬਿਊਰੋ :- ਸਮਰਾਲਾ ਵਿੱਚ ਸ੍ਰੀ ਗੁਰਦੁਆਰਾ ਸਾਹਿਬ ਚੰਡੀਗੜ੍ਹ ਰੋਡ ਕੋਲ ਇੱਕ ਗਲੀ ਸੰਘਣੀ ਅਬਾਦੀ ਇਲਾਕੇ ਵਿੱਚ ਕਰੀਬ ਸ਼ਾਮ 7.30 ਵਜੇ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਲੁਟੇਰੇ ਇੱਕ ਨੌਜਵਾਨ ਦੀ ਦੋ ਤੋਲੇ ਦੀ ਸੋਨੇ ਦੀ ਚੇਨ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਵਾਰਦਾਤ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦਿੱਤੀ ਗਈ ਤੇ ਸਮਰਾਲਾ ਪੁਲਿਸ ਮੌਕੇ ਉਤੇ ਪਹੁੰਚ ਜਾਂਚ ਵਿੱਚ ਜੁਟ ਗਈ। ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੀੜਤ ਮਨੀ ਕੁਮਾਰ ਨੰਦਾ ਨੇ ਦੱਸਿਆ ਕਿ ਸ੍ਰੀ ਗੁਰਦੁਆਰਾ ਸਾਹਿਬ ਚੰਡੀਗੜ੍ਹ ਰੋਡ ਕੋਲ ਗਲੀ ਵਿੱਚ ਰਹਿੰਦੇ ਹਨ। ਕਰੀਬ ਸ਼ਾਮ 7.30 ਵਜੇ ਘਰ ਦੇ ਨਜ਼ਦੀਕ ਕੰਫੇਕਸ਼ਨਰੀ ਦੀ ਦੁਕਾਨ ਵਿੱਚ ਬਰੈਡ ਲੈਣ ਗਿਆ ਸੀ ਤੇ ਬਰੈਡ ਖਰੀਦ ਜਦੋਂ ਘਰ ਨੂੰ ਵਾਪਸ ਜਾਣ ਲੱਗਾ ਤਾਂ ਦੋ ਮੋਟਰਸਾਈਕਲ ਸਵਾਰ ਨੌਜਵਾਨ ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਮੋਟਰਸਾਈਕਲ ਤੋਂ ਉਤਰ ਪਿੱਛੇ ਤੋਂ ਉਸ ਦੇ ਗੱਲ ਵਿੱਚ ਪਾਈ ਦੋ ਸੋਨੇ ਦੀ ਚੇਨ ਨੂੰ ਲੁੱਟ ਆਪਣੇ ਸਾਥੀ ਮੋਟਰਸਾਈਕਲ ਨਾਲ ਫਰਾਰ ਹੋ ਗਿਆ।
ਉਨ੍ਹਾਂ ਨੇ ਦੱਸਿਆ ਕਿ ਅਣਪਛਾਤੇ ਲੁਟੇਰੇ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਿਹਾ। ਪੀੜਤ ਨੇ ਦੱਸਿਆ ਕਿ ਇਸ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦਿੱਤੀ ਗਈ। ਪੀੜਤ ਨੇ ਸਮਰਾਲਾ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ। ਮੌਕੇ ਤੇ ਪਹੁੰਚੇ ਸਮਰਾਲਾ ਪੁਲਿਸ ਤੇ ਏ ਐਸਆਈ ਜਰਨੈਲ ਸਿੰਘ ਨੇ ਦੱਸਿਆ ਕਿ ਮੌਕੇ ਉਤੇ ਪਹੁੰਚ ਆਲੇ ਦੁਆਲੇ ਲੱਗੇ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਸਾਥ ਦੀ ਜ਼ਰੂਰਤ ਹੈ ਜਲਦ ਹੀ ਪੁਲਿਸ ਅਣਪਛਾਤੇ ਲੁਟੇਰਿਆਂ ਨੂੰ ਨੱਥ ਪਾ ਲਵੇਗੀ।
