ਨੈਸ਼ਨਲ ਟਾਈਮਜ਼ ਬਿਊਰੋ :-ਤੇਲੰਗਾਨਾ ਦੇ ਨਾਗਰਕੁਰਨੂਲ ਜ਼ਿਲ੍ਹੇ ਵਿੱਚ ਐਸਐਲਬੀਸੀ ਸੁਰੰਗ ਵਿੱਚ ਇੱਕ ਵੱਡਾ ਹਾਦਸਾ ਹੋਇਆ ਹੈ। ਸੁਰੰਗ ਦੀ ਛੱਤ ਦਾ ਤਿੰਨ ਮੀਟਰ ਹਿੱਸਾ ਧਸ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਸਵੇਰੇ ਅਮਰਾਬਾਦ ਡਿਵੀਜ਼ਨ ਦੇ ਡੋਮਲਪੇਂਟਾ ਨੇੜੇ ਵਾਪਰੀ। ਐਸਐਲਬੀਸੀ ਸੁਰੰਗ ਪ੍ਰਾਜੈਕਟ ਨੂੰ ਤੇਜ਼ ਕਰਨ ਲਈ ਚਾਰ ਦਿਨ ਪਹਿਲਾਂ ਉਸਾਰੀ ਦਾ ਕੰਮ ਮੁੜ ਸ਼ੁਰੂ ਕੀਤਾ ਗਿਆ ਸੀ।ਉਨ੍ਹਾਂ ਦੱਸਿਆ ਕਿ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਮਿੱਟੀ ਦੇ ਢੇਰ ਡਿੱਗਣੇ ਸ਼ੁਰੂ ਹੋ ਗਏ, ਜਿਸ ਕਾਰਨ ਪਹਿਲੀ ਸ਼ਿਫਟ ਵਿੱਚ ਕੰਮ ਕਰਦੇ 50 ਮੁਲਾਜ਼ਮਾਂ ਵਿੱਚ ਦਹਿਸ਼ਤ ਫੈਲ ਗਈ। 43 ਮਜ਼ਦੂਰ ਸੁਰੱਖਿਅਤ ਬਚ ਨਿਕਲਣ ਵਿੱਚ ਕਾਮਯਾਬ ਰਹੇ, ਜਦਕਿ ਸੱਤ ਮਜ਼ਦੂਰ ਅੰਦਰ ਫਸ ਗਏ। ਸਿੰਚਾਈ ਵਿਭਾਗ ਅਤੇ ਪੁਲਿਸ ਵੱਲੋਂ ਬਚਾਅ ਕਾਰਜ ਅਜੇ ਵੀ ਜਾਰੀ ਹੈ। ਤਿੰਨ ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
SLBC ਸੁਰੰਗ ਪਰਿਯੋਜਨਾ ਦਾ ਉਦੇਸ਼ ਸ਼੍ਰੀਸੈਲਮ ਪਰਿਯੋਜਨਾ ਦੇ ਬੈਕਵਾਟਰ ਤੋਂ ਪਾਣੀ ਨੂੰ ਮੋੜ ਕੇ ਸੋਕਾ ਪ੍ਰਭਾਵਿਤ ਨਲਗੋਂਡਾ ਜ਼ਿਲੇ ਨੂੰ ਸਿੰਚਾਈ ਅਤੇ ਪੀਣ ਵਾਲਾ ਪਾਣੀ ਪ੍ਰਦਾਨ ਕਰਨਾ ਹੈ।
ਸੁਰੰਗ ਦੇ ਅੰਦਰ ਫਸੇ ਮਜ਼ਦੂਰਾਂ ਦੇ ਨਾਮ
ਗੁਰਜੀਤ ਸਿੰਘ (ਪੰਜਾਬ)
ਸਨਿਤ ਸਿੰਘ (ਜੰਮੂ ਅਤੇ ਕਸ਼ਮੀਰ)
ਸ੍ਰੀਨਿਵਾਸਲੁ, ਮਨੋਜ ਰੁਬੇਨਾ (ਉੱਤਰ ਪ੍ਰਦੇਸ਼)
ਸੰਦੀਪ, ਸੰਤੋਸ਼, ਜਟਕਾ ਹੀਰਨ (ਝਾਰਖੰਡ)