ਨੈਸ਼ਨਲ ਟਾਈਮਜ਼ ਬਿਊਰੋ :- ਸ਼੍ਰੀ ਏ.ਐੱਸ.ਰਾਏ ਏ.ਡੀ.ਜੀ.ਪੀ. ਟ੍ਰੈਫਿਕ,ਅਤੇ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ ਹੇਠ ਏ ਡੀ ਸੀ ਪੀ ਟਰੈਫਿਕ ਮੈਡਮ ਅਮਨਦੀਪ ਕੌਰ ਜੀ ਦੀ ਰਹਿਨੁਮਾਈ ਹੇਠ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵਲੋਂ ਰਿਆਨ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨਾਲ ਗੋਲਡਨ ਗੇਟ ਵਿਖੇ ਆਮ ਪਬਲਿਕ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ ਬੱਚਿਆਂ ਵੱਲੋਂ ਟਰੈਫਿਕ ਸਲੋਗਨ ਲਿਖੀਆਂ ਤਖਤੀਆਂ ਹੱਥਾਂ ਵਿੱਚ ਫੜ ਕੇ ਆਮ ਪਬਲਿਕ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ ਹੈਲਮਟ ਅਤੇ ਸੀਟ ਬੈਲਟ ਬਾਰੇ ਵਹੀਕਲ ਚਾਲਕਾਂ ਨੂੰ ਰੋਕ ਕੇ ਉਹਨਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਐਸਆਈ ਦਲਜੀਤ ਸਿੰਘ ਵੱਲੋਂ ਬੱਚਿਆਂ ਕੋਲੋਂ ਵਹੀਕਲ ਚਾਲਕਾ ਨਾਲ ਟਰੈਫਿਕ ਸਬੰਧੀ ਸਵਾਲ ਵੀ ਕਰਵਾਏ ਗਏ ਤਾਂ ਜੋ ਬੱਚਿਆਂ ਦੁਆਰਾ ਉਹਨਾਂ ਨੂੰ ਟਰੈਫਿਕ ਨਿਯਮਾਂ ਸੰਬੰਧੀ ਜਾਗਰੂਕ ਕੀਤਾ ਜਾ ਸਕੇ ਐਸ ਆਈ ਦਲਜੀਤ ਸਿੰਘ ਵਲੋ ਵਿਦਿਆਰਥੀਆ ਨੂੰ ਰੋਡ ਸਾਇਨ ਬਾਰੇ ਦੱਸਿਆ ਗਿਆ, ਹੈਲਮੇਟ, ਸੀਟ ਬੈਲਟ ਦੀ ਵਰਤੋਂ ਕਰਨ ਬਾਰੇ ਦੱਸਿਆ ਗਿਆ ਵਿਦਿਆਰਥੀਆ ਨੂੰ ਹੋ ਰਹੇ ਹਾਦਸਿਆਂ ਤੋ ਬਚਣ ਲਈ ਟ੍ਰੈਫਿਕ ਰੂਲਜ਼ ਫੋਲੋ ਕਰਨ ਲਈ ਜਾਗਰੂਕ ਕੀਤਾ ਗਿਆ ਵਿਦਿਆਰਥੀਆ ਨੂੰ ਹੈਲਮੇਟ ਸੰਬੰਧੀ ਜਾਗਰੂਕ ਕੀਤਾ ਗਿਆ ਇਸ ਤੋਂ ਇਲਾਵਾ ਬੱਚਿਆਂ ਨਾਲ ਟਰੈਫਿਕ ਨਿਯਮਾਂ ਨੂੰ ਦਰਸਾਉਂਦੀ ਰੋਡ ਸ਼ੋ ਕੀਤਾ ਗਿਆ ਬੱਚਿਆਂ ਵੱਲੋਂ ਟਰੈਫਿਕ ਨਿਯਮਾਂ ਨੂੰ ਦਰਸਾਉਂਦੇ ਆਂ ਸਲੋਗਨ ਲਿਖੀਆਂ ਤਖਤੀਆਂ ਹੱਥਾਂ ਵਿੱਚ ਫੜ ਕੇ ਆਮ ਪਬਲਿਕ ਨੂੰ ਟਰੈਫਿਕ ਨਿਯਮਾਂ ਨੂੰ ਪਤਾ ਜਾਗਰੂਕ ਕੀਤਾ ਗਿਆ ਇਸ ਮੌਕੇ ਰਿਆਨ ਸਕੂਲ ਦੇ ਪ੍ਰਿੰਸੀਪਲ ਮੈਡਮ ਕੰਚਨ ਮਲਹੋਤਰਾ ਅਤੇ ਹੋਰ ਸਕੂਲ ਸਟਾਫ ਵੀ ਮੌਕੇ ਤੇ ਹਾਜ਼ਰ ਸਨ
ਰਿਆਨ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਵੱਲੋਂ ਗੋਲਡਨ ਗੇਟ ‘ਤੇ ਟਰੈਫਿਕ ਨਿਯਮਾਂ ਲਈ ਜਾਗਰੂਕਤਾ ਮੁਹਿੰਮ ਚਲਾਈ ਗਈ
