ਗੋਰਾਇਆ – ਗੋਰਾਇਆ ਦੀ ਅਮਨ ਕਾਲੋਨੀ ’ਚ ਆਪਣੇ ਨਾਨਕੇ ਆਈ ਡੇਢ ਸਾਲ ਦੀ ਬੱਚੀ ਦੀ ਨਹਿਰ ਵਿਚ ਡੁੱਬਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਵਿਜੇ ਕੁਮਾਰ ਦੀ ਡੇਢ ਸਾਲ ਦੀ ਬੇਟੀ ਇਸ਼ਾਨੀ, ਜੋ ਗੁਰਾਇਆ ਦੇ ਵਾਰਡ ਨੰਬਰ 2 ਅਮਨ ਕਾਲੋਨੀ ਵਿਚ ਆਪਣੇ ਨਾਨਕੇ ਆਈ ਹੋਈ ਸੀ, ਜੋ ਖੇਡਦੀ ਹੋਈ ਘਰੋਂ ਬਾਹਰ ਚਲੇ ਗਈ ਅਤੇ ਨਹਿਰ ਵਿਚ ਡਿੱਗ ਗਈ। ਨਹਿਰ ਵਿਚ ਪਾਣੀ ਆਇਆ ਹੋਣ ਕਾਰਨ ਬੱਚੀ ਨਹਿਰ ਦੇ ਪਾਣੀ ’ਚ ਡੁੱਬ ਗਈ, ਜਿਸ ਨੂੰ ਉਸ ਦੇ ਪਰਿਵਾਰਕ ਮੈਂਬਰ ਡੀ. ਐੱਮ. ਸੀ. ਹਸਪਤਾਲ ਲੁਧਿਆਣਾ ਵਿਚ ਲੈ ਕੇ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਦੁੱਖ਼ਦਾਈ ਖ਼ਬਰ: ਨਾਨਕੇ ਆਈ ਖੇਡ ਰਹੀ ਕੁੜੀ ਨਾਲ ਵਾਪਰਿਆ ਭਾਣਾ, ਡੁੱਬਣ ਕਾਰਨ ਮੌਤ
