ਨੈਸ਼ਨਲ ਟਾਈਮਜ਼ ਬਿਊਰੋ :- 114 ਸਾਲਾਂ ਦੀ ਉਮਰ ਵਿੱਚ ਵੀ ਨੌਜਵਾਨਾਂ ਵਰਗਾ ਜੋਸ਼ ਰੱਖਣ ਵਾਲੇ ਮਹਾਨ ਐਥਲੀਟ ਫੌਜਾ ਸਿੰਘ ਹੁਣ ਸਾਡੀਆਂ ਅੱਖਾਂ ਤੋਂ ਦੂਰ ਹੋ ਚੁੱਕੇ ਹਨ, ਪਰ ਉਨ੍ਹਾਂ ਦੀ ਯਾਦ ਹਮੇਸ਼ਾਂ ਲਈ ਸਾਡੇ ਦਿਲਾਂ ਵਿੱਚ ਜਿੰਦਾ ਰਹੇਗੀ। ਮੋਗਾ ਜ਼ਿਲ੍ਹੇ ਦੇ ਪਿੰਡ ਘੱਲ ਕਲਾਂ ਦੇ ਮੂਰਤੀਕਾਰ ਮੰਜੀਤ ਸਿੰਘ ਨੇ ਉਨ੍ਹਾਂ ਦੀ ਯਾਦ ਨੂੰ ਸਦਾ ਲਈ ਜੀਵੰਤ ਰੱਖਣ ਲਈ ਇਕ ਖਾਸ ਪਹਿਲ ਕਦਮ ਚੁੱਕਿਆ ਹੈ।
ਮੰਜੀਤ ਸਿੰਘ ਨੇ ਫੌਜਾ ਸਿੰਘ ਦੀ 2 ਮੂਰਤੀਆਂ ਤਿਆਰ ਕੀਤੀਆਂ ਹਨ। ਇਹਨਾਂ ਵਿੱਚੋਂ ਇੱਕ ਮੂਰਤੀ ਉਨ੍ਹਾਂ ਦੇ ਆਪਣੇ ਪਿੰਡ ਵਿੱਚ ਬਣਾਏ \‘ਮਹਾਨ ਦੇਸ਼ ਭਗਤ ਪਾਰਕ ਵਿੱਚ ਲਗਾਈ ਜਾਵੇਗੀ, ਜਦਕਿ ਦੂਜੀ ਮੂਰਤੀ ਫੌਜਾ ਸਿੰਘ ਦੇ ਜਨਮ ਪਿੰਡ ਵਿੱਚ ਸਥਾਪਿਤ ਕੀਤੀ ਜਾਵੇਗੀ।
ਗੱਲਬਾਤ ਕਰਦਿਆਂ ਮੰਜੀਤ ਸਿੰਘ ਨੇ ਦੱਸਿਆ ਕਿ ਫੌਜਾ ਸਿੰਘ ਉਨ੍ਹਾਂ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਹਨ ਜੋ ਛੋਟੀ ਉਮਰ ਵਿੱਚ ਹੀ ਹਾਰ ਮੰਨ ਲੈਂਦੇ ਹਨ। ਉਹ ਕਦੇ ਵੀ ਫੌਜਾ ਸਿੰਘ ਨਾਲ ਮਿਲੇ ਨਹੀਂ, ਪਰ ਉਨ੍ਹਾਂ ਦੀ ਮੂਰਤੀ ਬਣਾਕੇ ਸ਼ਰਧਾਂਜਲੀ ਦੇਣ ਦੀ ਇੱਛਾ ਰੱਖਦੇ ਸਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੇ ਮਿਲ ਕੇ ਇਹ ਦੋ ਮੂਰਤੀਆਂ ਤਿਆਰ ਕੀਤੀਆਂ ਹਨ। ਉਹ ਮੰਨਦੇ ਹਨ ਕਿ ਇਨ੍ਹਾਂ ਵਰਗੀਆਂ ਸ਼ਖਸੀਅਤਾਂ ਨੂੰ ਸਦੀਵ ਲਈ ਜੀਵੰਤ ਰੱਖਣਾ ਚਾਹੀਦਾ ਹੈ ਤਾਂ ਜੋ ਨੌਜਵਾਨ ਪੀੜ੍ਹੀਆਂ ਉਨ੍ਹਾਂ ਤੋਂ ਪ੍ਰੇਰਣਾ ਲੈ ਸਕਣ।