ਸੀਨੀਅਰ IPS ਅਫ਼ਸਰ ਹਰਪ੍ਰੀਤ ਸਿੱਧੂ ਦੀ ਅਚਾਨਕ ਹੋਈ ਪੰਜਾਬ ਵਾਪਸੀ, ਵੱਡੀ ਜ਼ਿੰਮੇਵਾਰੀ ਮਿਲਣ ਦੇ ਚਰਚੇ

ਨੈਸ਼ਨਲ ਟਾਈਮਜ਼ ਬਿਊਰੋ :- ਸੀਨੀਅਰ ਆਈਪੀਐਸ ਅਫ਼ਸਰ ਹਰਪ੍ਰੀਤ ਸਿੰਘ ਸਿੱਧੂ ਦੀ ਅਚਾਨਕ ਪੰਜਾਬ ਵਾਪਸੀ ਹੋ ਗਈ ਹੈ।  ਹੁਣ ਚਰਚਾਵਾਂ ਇਹ ਹਨ ਕਿ ਸੂਬਾ ਸਰਕਾਰ ਉਨ੍ਹਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਸੌਂਪ ਸਕਦੀ ਹੈ। ਦੱਸ ਦਈਏ ਕਿ ਉਹ ਇਸ ਸਮੇਂ ਆਈਟੀਬੀਪੀ ਦੇ ਏਡੀਜੀ ਰਹੇ ਹਨ। ਇਸ ਤੋਂ ਇਲਾਵਾ ਉਹ ਵੱਖ ਵੱਖ ਅਹੁਦਿਆਂ ਤੇ ਪੰਜਾਬ ਸਮੇਤ ਦੇਸ਼ ਦੇ ਅੰਦਰ ਸੇਵਾਵਾਂ ਨਿਭਾਅ ਚੁੱਕੇ ਹਨ।

ਹਰਪ੍ਰੀਤ ਸਿੰਘ ਸਿੱਧੂ (IPS) ਦੀ ਆਈਟੀਬੀਪੀ ਦੇ ਏਡੀਜੀ ਦੇ ਅਹੁਦੇ ਤੋਂ ਪੰਜਾਬ ਵਾਪਸੀ ਤੱਕ, ਹੁਣ ਚਰਚਾ ਨੇ ਜ਼ੋਰ ਫੜ ਲਿਆ ਹੈ ਕਿ ਉਨ੍ਹਾਂ ਨੂੰ ਸਰਕਾਰ ਕੋਈ ਵੱਡੀ ਜ਼ਿੰਮੇਵਾਰੀ ਸੌਂਪਣ ਜਾ ਰਹੀ ਹੈ। ਇਥੇ ਜਿਕਰ ਕਰਨਾ ਬਣਦਾ ਹੈ ਕਿ ਹਰਪ੍ਰੀਤ ਸਿੰਘ ਸਿੱਧੂ 1992 ਬੈਚ ਦੇ ਆਈਪੀਐਸ ਅਫ਼ਸਰ ਹਨ ਅਤੇ ਉਹ ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ। 

By Gurpreet Singh

Leave a Reply

Your email address will not be published. Required fields are marked *