ਬੰਗਲਾਦੇਸ਼ ਵਿਰੁੱਧ ਏਸ਼ੀਅਨ ਕੱਪ ਕੁਆਲੀਫਾਇਰ ਦੀ ਮੇਜ਼ਬਾਨੀ ਕਰੇਗਾ ਸ਼ਿਲਾਂਗ

ਨਵੀਂ ਦਿੱਲੀ- ਮੇਘਾਲਿਆ ਦੇ ਸ਼ਿਲਾਂਗ ਵਿੱਚ ਜਵਾਹਰ ਲਾਲ ਨਹਿਰੂ ਸਟੇਡੀਅਮ ਮਾਰਚ ਫੀਫਾ ਇੰਟਰਨੈਸ਼ਨਲ ਵਿੰਡੋ ਦੌਰਾਨ ਖੇਡੇ ਜਾਣ ਵਾਲੇ ਦੋ ਮੈਚਾਂ ਵਿੱਚ ਭਾਰਤ ਦੀ ਸੀਨੀਅਰ ਪੁਰਸ਼ ਟੀਮ ਦੀ ਮੇਜ਼ਬਾਨੀ ਕਰੇਗਾ। ਭਾਰਤ ਆਪਣੀ ਏਐਫਸੀ ਏਸ਼ੀਅਨ ਕੱਪ ਸਾਊਦੀ ਅਰਬ 2027 ਕੁਆਲੀਫਾਇਰ ਫਾਈਨਲ ਰਾਊਂਡ ਮੁਹਿੰਮ 25 ਮਾਰਚ ਨੂੰ ਬੰਗਲਾਦੇਸ਼ ਵਿਰੁੱਧ ਸ਼ੁਰੂ ਕਰੇਗਾ ਜਦੋਂ ਕਿ ਇਸ ਤੋਂ ਪਹਿਲਾਂ, ਭਾਰਤੀ ਟੀਮ ਆਪਣੀ ਤਿਆਰੀ ਦੇ ਹਿੱਸੇ ਵਜੋਂ 19 ਮਾਰਚ ਨੂੰ ਜੇਐਲਐਨ ਸਟੇਡੀਅਮ, ਸ਼ਿਲਾਂਗ ਵਿਖੇ ਮਾਲਦੀਵ ਵਿਰੁੱਧ ਇੱਕ ਅੰਤਰਰਾਸ਼ਟਰੀ ਦੋਸਤਾਨਾ ਮੈਚ ਖੇਡੇਗੀ। 

ਭਾਰਤ ਨੂੰ ਏਐਫਸੀ ਏਸ਼ੀਅਨ ਕੱਪ ਸਾਊਦੀ ਅਰਬ 2027 ਕੁਆਲੀਫਾਇਰ ਫਾਈਨਲ ਰਾਊਂਡ ਦੇ ਗਰੁੱਪ ਸੀ ਵਿੱਚ ਹਾਂਗਕਾਂਗ, ਸਿੰਗਾਪੁਰ ਅਤੇ ਬੰਗਲਾਦੇਸ਼ ਦੇ ਨਾਲ ਰੱਖਿਆ ਗਿਆ ਹੈ। ਟੀਮਾਂ ਮਾਰਚ 2026 ਤੱਕ ਇੱਕ ਦੂਜੇ ਨਾਲ ਦੋ ਵਾਰ ਖੇਡਣਗੀਆਂ। ਗਰੁੱਪ ਜੇਤੂ ਟੀਮਾਂ ਏਸ਼ੀਆਈ ਕੱਪ ਟੂਰਨਾਮੈਂਟ ਲਈ ਕੁਆਲੀਫਾਈ ਕਰਨਗੀਆਂ। ਪਿਛਲੇ ਸਾਲ ਸਟੇਡੀਅਮ ਦੇ ਨਵੀਨੀਕਰਨ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਸੀਨੀਅਰ ਪੁਰਸ਼ਾਂ ਦੇ ਅੰਤਰਰਾਸ਼ਟਰੀ ਮੈਚ ਜੇਐਲਐਨ ਸ਼ਿਲਾਂਗ ਵਿਖੇ ਹੋਣਗੇ। 

By nishuthapar1

Leave a Reply

Your email address will not be published. Required fields are marked *