ਸ਼ੁਭਮਨ ਗਿੱਲ ਤੇ ਅਰਸ਼ਦੀਪ ਸਿੰਘ ਨੇ CM ਮਾਨ ਨਾਲ ਕੀਤੀ ਮੁਲਾਕਾਤ, ਚੈਂਪੀਅਨਜ਼ ਟਰੌਫੀ 2025 ਲਈ ਮਿਲੀਆਂ ਸ਼ੁਭਕਾਮਨਾਵਾਂ

ਸ਼ੁਭਮਨ ਗਿੱਲ ਤੇ ਅਰਸ਼ਦੀਪ ਸਿੰਘ ਨੇ CM ਮਾਨ ਨਾਲ ਕੀਤੀ ਮੁਲਾਕਾਤ, ਚੈਂਪੀਅਨਜ਼ ਟਰੌਫੀ 2025 ਲਈ ਮਿਲੀਆਂ ਸ਼ੁਭਕਾਮਨਾਵਾਂ

ਚੰਡੀਗੜ੍ਹ : ਪੰਜਾਬ ਦੇ ਮਾਣਮੱਤੇ ਖਿਡਾਰੀ ਭਾਰਤੀ ਕ੍ਰਿਕੇਟ ਟੀਮ ਦੇ ਉੱਪ-ਕਪਤਾਨ ਸ਼ੁਭਮਨ ਗਿੱਲ ਅਤੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਆਪਣੇ ਪਰਿਵਾਰ ਸਮੇਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਪਹੁੰਚੇ। CM ਮਾਨ ਨੇ ਦੋਵਾਂ ਖਿਡਾਰੀਆਂ ਨੂੰ ਚੈਂਪੀਅਨਜ਼ ਟਰੌਫੀ 2025 ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ “ਅੱਜ ਦੇਸ਼ ਅਤੇ ਪੰਜਾਬ ਦਾ ਮਾਣ ਵਧਾਉਣ ਵਾਲੇ ਮਾਣਮੱਤੇ ਖਿਡਾਰੀ ਸ਼ੁਭਮਨ ਗਿੱਲ ਅਤੇ ਅਰਸ਼ਦੀਪ ਸਿੰਘ ਪਰਿਵਾਰ ਸਮੇਤ ਮਿਲਣ ਆਏ। ਮਿਲ ਕੇ ਬਹੁਤ ਚੰਗਾ ਲੱਗਿਆ। ਪੂਰੇ ਪੰਜਾਬ ਨੂੰ ਤੁਹਾਡੇ ‘ਤੇ ਮਾਣ ਹੈ।”

ਇਹ ਮੁਲਾਕਾਤ ਪੰਜਾਬ ਦੇ ਉਭਰਦੇ ਹੋਏ ਖਿਡਾਰੀਆਂ ਲਈ ਵੀ ਪ੍ਰੇਰਣਾਦਾਇਕ ਰਹੇਗੀ। ਸ਼ੁਭਮਨ ਅਤੇ ਅਰਸ਼ਦੀਪ, ਦੋਵੇਂ ਖਿਡਾਰੀ, ਭਾਰਤੀ ਕ੍ਰਿਕੇਟ ਟੀਮ ਦਾ ਇੱਕ ਅਹਿਮ ਹਿੱਸਾ ਹਨ ਅਤੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਹਨ।

By nishuthapar1

Leave a Reply

Your email address will not be published. Required fields are marked *