ਸਿਫਤ ਕੌਰ ਸਮਰਾ ਨੇ 50 ਮੀਟਰ ਰਾਈਫਲ ਈਵੈਂਟ ‘ਚ ਰਚਿਆ ਇਤਿਹਾਸ, ਮਾਣ, ISSF World Cup ‘ਚ ਭਾਰਤ ਨੂੰ ਦਿਵਾਇਆ ਪਹਿਲਾ ਗੋਲਡ ਮੈਡਲ

ਨੈਸ਼ਨਲ ਟਾਈਮਜ਼ ਬਿਊਰੋ :- ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀ ਵਿਦਿਆਰਥਣ ਅਤੇ ਭਾਰਤ ਦੀ ਮਸ਼ਹੂਰ ਨਿਸ਼ਾਨੇਬਾਜ਼ ਸਿਫਤ ਕੌਰ ਸਮਰਾ ਨੇ ISSF ਵਿਸ਼ਵ ਕੱਪ 2025 ਵਿੱਚ ਕਾਬਿਲੇ-ਤਾਰੀਫ਼ ਪ੍ਰਦਰਸ਼ਨ ਕਰਦੇ ਹੋਏ ਦੇਸ਼ ਲਈ ਸੋਨ ਤਗਮਾ ਜਿੱਤਿਆ ਹੈ। ਉਨ੍ਹਾਂ ਨੇ 50 ਮੀਟਰ ਰਾਈਫਲ 3 ਪੁਜ਼ੀਸ਼ਨ (ਮਹਿਲਾ) ਈਵੈਂਟ ਵਿੱਚ ਇਹ ਤਗਮਾ ਆਪਣੇ ਨਾਂ ਕੀਤਾ, ਜੋ ਕਿ ਭਾਰਤ ਲਈ ਇਸ ਵਿਸ਼ਵ ਕੱਪ ਦਾ ਪਹਿਲਾ ਸੋਨ ਤਗਮਾ ਹੈ।

ਫਰੀਦਕੋਟ ਦੀ ਰਹਿਣ ਵਾਲੀ ਸਿਫਤ ਕੌਰ ਨੇ ਇਹ ਤਗਮਾ ਅਰਜਨਟੀਨਾ ਦੇ ਬਿਊਨਸ ਆਇਰਸ ਸਥਿਤ ਟਿਰੋ ਫੈਡਰਲ ਸ਼ੂਟਿੰਗ ਰੇਂਜ ਵਿੱਚ ਜਿੱਤਿਆ। ਸ਼ੁਰੂਆਤੀ ਦੌਰ ‘ਚ ਉਹ ਜਰਮਨੀ ਦੀ ਅਨੀਤਾ ਮੈਂਗੋਲਡ ਤੋਂ 7.2 ਅੰਕ ਪਿੱਛੇ ਰਹੀ, ਪਰ ਪ੍ਰੋਨ ਅਤੇ ਸਟੈਂਡਿੰਗ ਪੁਜ਼ੀਸ਼ਨ ਵਿੱਚ ਵਧੀਆ ਵਾਪਸੀ ਕਰਕੇ ਉਨ੍ਹਾਂ ਨੇ ਪਹਿਲਾ ਸਥਾਨ ਹਾਸਲ ਕਰ ਲਿਆ।

ਫਾਈਨਲ ਵਿੱਚ 45 ਸ਼ਾਟਾਂ ਮਗਰੋਂ ਸਿਫਤ ਨੇ 458.6 ਅੰਕ ਪ੍ਰਾਪਤ ਕੀਤੇ, ਜਦਕਿ ਮੈਂਗੋਲਡ 455.3 ਅੰਕਾਂ ਨਾਲ ਦੂਜੇ ਅਤੇ ਕਜ਼ਾਕਿਸਤਾਨ ਦੀ ਅਰਿਨਾ ਅਲਤੁਖੋਵਾ 445.9 ਅੰਕਾਂ ਨਾਲ ਤੀਜੇ ਸਥਾਨ ‘ਤੇ ਰਹੀ। ਭਾਰਤ ਨੇ ਵਿਸ਼ਵ ਕੱਪ ਦੇ ਪਹਿਲੇ ਦਿਨ ਕੋਈ ਤਗਮਾ ਨਹੀਂ ਜਿੱਤਿਆ ਸੀ, ਪਰ ਹੁਣ ਉਸ ਦੇ ਨਾਂ ਇਕ ਸੋਨ ਅਤੇ ਇਕ ਕਾਂਸੀ ਹੈ। ਚੈਨ ਸਿੰਘ ਨੇ ਪੁਰਸ਼ਾਂ ਦੀ 3ਪੀ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦੀ ਤਗਮਾ ਸੂਚੀ ਵਿੱਚ ਦੂਜੀ ਪੋਜੀਸ਼ਨ ਬਣਾਈ ਰੱਖੀ ਹੈ।

By Gurpreet Singh

Leave a Reply

Your email address will not be published. Required fields are marked *