12 ਸਾਲ ਬਾਅਦ ਬਣਿਆ ਸਿੱਖ ਕੈਬਨਿਟ ਮੰਤਰੀ

ਚੰਡੀਗੜ੍ਹ (ਨੈਸ਼ਨਲ ਟਾਈਮਜ਼ ਬਿਊਰੋ): ਦਿੱਲੀ ਵਿਚ ਭਾਜਪਾ ਸਰਕਾਰ ਦਾ ਅੱਜ ਸਹੁੰ ਚੁੱਕ ਸਮਾਗਮ ਬੜੇ ਉਤਸਾਹ ਨਾਲ ਕੀਤਾ ਜਾ ਰਿਹਾ ਹੈ। ਦਿੱਲੀ ਕੈਬਨਿਟ ਵਿੱਚ 12 ਸਾਲਾਂ ਬਾਅਦ ਸਿੱਖ ਕੈਬਨਿਟ ਮੰਤਰੀ ਮਿਲਣ ਜਾ ਰਿਹਾ ਹੈ। ਮਨਜਿੰਦਰ ਸਿੰਘ ਸਿਰਸਾ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮੁੱਖ ਮੰਤਰੀ ਦੀ ਸਿਫਾਰਸ਼ ’ਤੇ ਨਵੇਂ ਮੰਤਰੀਆਂ ਦੀ ਨਿਯੁਕਤੀ ਕਰ ਦਿੱਤੀ ਹੈ ਤੇ ਹੁਣ ਸਹੁੰ ਚੁੱਕਣੀ ਬਾਕੀ ਹੈ।

2013 ਤੋਂ ਪਹਿਲਾਂ ਦਿੱਲੀ ਵਿਚ ਅਰਵਿੰਦ ਲਵਲੀ ਸ਼ੀਲਾ ਦੀਕਸ਼ਿਤ ਵਜ਼ਾਰਤ ਵਿਚ ਸਿੱਖ ਮੰਤਰੀ ਸਨ। 2013 ਤੋਂ ਆਮ ਆਦਮੀ ਪਾਰਟੀ ਸਰਕਾਰ ਦਿੱਲੀ ਵਿਚ ਰਹੀ ਜਿਸ ਦੌਰਾਨ ਭਾਵੇਂ ਜਰਨੈਲ ਸਿੰਘ ਵਰਗੇ ਨੇਤਾ ਸੱਤਾਧਾਰੀ ਪਾਰਟੀ ਦੇ ਐਮ ਐਲ ਏ ਰਹੇ ਪਰ ਦਿੱਲੀ ਨੂੰ ਸਿੱਖ ਮੰਤਰੀ ਨਹੀਂ ਮਿਲਿਆ।ਇਸ ਵਾਰ 2025 ਦੀਆਂ ਚੋਣਾਂ ਵਿਚ ਪੰਜਾਬੀਆਂ ਖਾਸ ਤੌਰ ’ਤੇ ਸਿੱਖਾਂ ਨੇ ਭਾਜਪਾ ਦੇ ਹੱਕ ਵਿਚ ਡੱਟ ਕੇ ਵੋਟਾਂ ਪਾਈਆਂ ਹਨ। ਇਹਨਾਂ ਵਿਚ ਮਨਜਿੰਦਰ ਸਿੰਘ ਸਿਰਸਾ ਦੀ ਵੱਡੀ ਭੂਮਿਕਾ ਰਹੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਵੀ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਡੱਟ ਕੇ ਪ੍ਰਚਾਰ ਕਰਦੇ ਨਜ਼ਰ ਆਏ।ਹੁਣ ਭਾਜਪਾ ਨੇ ਇਹਨਾਂ ਵੋਟਾਂ ਦਾ ਮੁੱਲ ਮੋੜਦਿਆਂ ਮਨਜਿੰਦਰ ਸਿੰਘ ਸਿਰਸਾ ਦੇ ਰੂਪ ਵਿਚ ਦਿੱਲੀ ਨੂੰ ਸਿੱਖ ਕੈਬਨਿਟ ਮੰਤਰੀ ਬਣਾਇਆ ਹੈ।

By Rajeev Sharma

Leave a Reply

Your email address will not be published. Required fields are marked *