ਸਿੱਖਾਂ ਦਾ ਸਿੱਖਾਂ ਨਾਲ ਟਕਰਾਓ!, ਸਿੱਖ ਸੰਸਥਾਵਾਂ ਨੂੰ ਲੱਗ ਰਹੀ ਵੱਡੀ ਢਾਹ, ਕਿਵੇਂ ਹੱਲ ਹੋਵੇਗਾ ਸਾਰਾ ਵਿਵਾਦ

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਆਪਣੀ ਰਾਜਨੀਤਿਕ ਇੱਛਾਵਾਂ ਨੂੰ ਪੂਰਾ ਕਰਨ ਲਈ ਆਪਣੇ ਆਪ ਨੂੰ ਪੰਥਕ ਆਗੂ ਕਹਿਲਾਉਣ ਵਾਲਿਆਂ ਨੇ ਅੱਜ ਸਿੱਖ ਕੌਮ ਇਕ ਅਜਿਹੇ ਮੋੜ ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ ਕਿ ਸਿੱਖ ਸਿੱਖ ਨਾਲ ਲੜ੍ਹਨ ਲੱਗ ਪਏ ਹਨ। ਸਿੱਖਾਂ ਦੇ ਸਿਰਮੌਰ ਤੇ ਸੇਧ ਦੇਣ ਵਾਲੇ ਤਖਤ ਹੀ ਆਪਸ ਵਿੱਚ ਉੱਲਝ ਗਏ ਹਨ। ਸ਼੍ਰੀ ਅਕਾਲ ਤਖ਼ਤ ਨੂੰ ਇੰਨੀ ਵੱਡੀ ਢਾਹ ਲੱਗ ਰਹੀ ਹੈ ਇਸ ਦਾ ਅੰਦਾਜਾ ਪਿਛਲੇ ਸਮੇਂ ਦੌਰਾਨ ਵਾਪਰਿਆ ਘਟਨਾਵਾਂ ਤੋਂ ਲਗਾਇਆ ਜਾ ਸਕਦਾ ਹੈ। ਬੀਤੇ ਦਿਨੀਂ ਜਿਸ ਦਿਨ ਸਾਨੂੰ ਛੇਵੇਂ ਪਾਤਸਾਹ ਧੰਨ ਗੁਰੂ ਹਰਗੋਬਿੰਦ ਸਿੰਘ ਜੀ ਨੇ ਮੀਰੀ ਪੀਰੀ ਦਾ ਸੰਦੇਸ਼ ਦਿੱਤਾ ਉਸੇ ਦਿਨ ਬੜੀ ਹੀ ਮਹੱਤਵਪੂਰਨ ਘਟਨਾਵਾਂ ਵਾਪਰੀਆਂ ਜਿਸ ਨੇ ਸਿੱਖਾਂ ਦੇ ਦਿਲਾਂ ਨੂੰ ਭਾਰੀ ਠੇਸ ਪਹੁੰਚਾਈ ਪਰ ਪੰਥਕ ਆਗੂ ਕਹਿਲਾਉਣ ਵਾਲਿਆਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਉਨ੍ਹਾਂ ਨੂੰ ਤਾਂ ਕੇਵਲ ਆਪਣੀ ਰਾਜਨਤਿਕ ਇੱਛਾਵਾਂ ਦੀ ਪੂਰਤੀ ਕਰਨੀ ਹੈ ਉਸ ਲਈ ਭਾਵੇਂ ਉਨ੍ਹਾਂ ਨੂੰ ਕੁਝ ਵੀ ਕਰਨਾ ਪਵੇ।

ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰਾਂ ਵਿਚਕਾਰ ਤਾਲਮੇਲ ਦੀ ਘਾਟ ਅਤੇ ਵਿਵਾਦਾਂ ਨੇ ਪੰਥਕ ਏਕਤਾ ਨੂੰ ਕਮਜ਼ੋਰ ਕੀਤਾ ਹੈ।

ਫੈਸਲੇ ਸਿੱਖ ਸਿਧਾਂਤਾਂ ਤੋਂ ਪਰੇ:-
ਤਖ਼ਤਾਂ ਤੇ ਬੈਠੇ ਜੱਥੇਦਾਰਾਂ ਦੇ ਫੈਸਲੇ ਵੀ ਸਿੱਖ ਸਿਧਾਂਤਾਂ ਤੋਂ ਬਾਹਰ ਹੋ ਗਏ ਹਨ। ਜਿਸ ਕਾਰਨ ਤਖ਼ਤਾਂ ਵਿਚਕਾਰ ਟਕਰਾਅ ਗੰਭੀਰ ਰੂਪ ਲੈ ਚੁੱਕਾ ਹੈ। ਸਿੱਖ ਕੌਮ ਦੁੱਚਿਤੀ ਵਿੱਚ ਫਸ ਕੇ ਰਹਿ ਗਈ ਹੈ। ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਆਗੂ ਵੀ ਬੇਬੱਸ ਹੋ ਚੁੱਕੇ ਹਨ। ਕਿਸੇ ਨੇ ਵੀ ਸਮਾਂ ਰਹਿੰਦੇ ਇਸ ਟਕਰਾਅ ਨੂੰ ਖਤਮ ਕਰਨ ਦੀ ਦਿਲੋਂ ਕੋਸ਼ਿਸ਼ ਨਹੀਂ ਕੀਤੀ। ਐੱਸਜੀਪੀਸੀ ਦੇ ਪ੍ਰਧਾਨ ਦੀ ਜਿੰਮੇਵਾਰੀ ਬਹੁਤ ਵੱਡੀ ਸੀ ਲੇਕਿਨ ਉਹ ਵੀ ਰਾਜਨੀਤੀ ਵਿੱਚ ਉੱਲਝ ਗਏ। ਜਿਸ ਕਾਰਨ ਪੰਥਕ ਮਸਲੇ ਸੁਲਝਾਉਣ ਦੀ ਥਾਂ ਤੇ ਗੰਭੀਰ ਰੂਪ ਧਾਰਨ ਕਰ ਚੁੱਕੇ ਹਨ।

ਜੱਥੇਦਾਰ ਪ੍ਰਵਾਨਿਤ ਹੀ ਨਹੀਂ:-
ਅਕਾਲ ਤਖ਼ਤ ਦੇ ਮੋਜੂਦਾ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਅਜੇ ਵੀ ਸਵਾਲਾਂ ਦੇ ਘੇਰੇ ਵਿੱਚ ਹੈ। ਦਮਦਮੀ ਟਕਸਾਲ ਤੇ ਕਈ ਸਿੱਖ ਸੰਪਰਦਾਵਾਂ ਨੇ ਉਨ੍ਹਾਂ ਨੂੰ ਜਥੇਦਾਰ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਲੇਕਿਨ ਇਸ ਦੇ ਬਾਵਜੂਦ ਐੱਸਜੀਪੀਸੀ ਕੋਈ ਵੀ ਠੋਸ ਨਤੀਜਾ ਤੇ ਨਹੀਂ ਪੁੱਜ ਸਕੀ ਬਲਕਿ ਪੰਥਕ ਮਸਲੇ ਸੁਲਝਾਉਣ ਦੀ ਬਜਾਏ ਹੋਰ ਡੂੰਘੇ ਕਰ ਲਏ ਹਨ।

ਅਕਾਲੀ ਦਲ ਵਿੱਚ ਨਹੀ ਕੋਈ ਅਜਿਹਾ ਆਗੂ:-
ਓਧਰ ਅਕਾਲੀ ਦਲ ਵਿੱਚ ਵੀ ਕੋਈ ਅਜਿਹਾ ਆਗੂ ਨਹੀਂ ਦਿਖਾਈ ਦੇ ਰਿਹਾ ਜੋ ਤਖ਼ਤਾਂ ਦੇ ਟਕਰਾਓ ਨੂੰ ਸੁਲਝਾ ਸਕੇ ਬਲਕਿ ਅਕਾਲੀ ਆਗੂ ਦੇ ਦਿੱਤੇ ਬਿਆਨਾਂ ਨੂੰ ਹੀ ਅਕਾਲੀ ਦਲ ਨੇ ਤਾਇਦ ਕਰ ਸਥਿਤੀ ਨੂੰ ਹੋਰ ਜ਼ਿਆਦਾ ਡੂੰਘਾ ਕਰ ਦਿੱਤਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਾਂ ਉਨ੍ਹਾਂ ਦੇ ਸਲਾਹਕਾਰ ਲਗਾਈ ਨੂੰ ਹੋਰ ਤਿੱਖਾ ਕਰਨ ਤੇ ਲੱਗੇ ਹੋਏ ਹਨ, ਉਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਇਸ ਸਾਰੇ ਵਰਤਾਰੇ ਨਾਲ ਅਕਾਲ ਤਖ਼ਤ ਤੇ ਸਿੱਖ ਪੰਥ ਦਾ ਕਿੰਨਾ ਜਿਆਦਾ ਨੁਕਸਾਨ ਹੋ ਰਿਹਾ ਹੈ।

ਪੁਰਾਣਾ ਰੁਤਬਾ ਗਵਾਇਆ:-
ਜੇਕਰ ਅੱਜ ਸ਼੍ਰੋਮਣੀ ਪ੍ਰਬੰਧਕ ਕਮੇਟੀ ਦਾ ਪੁਰਾਣਾ ਰੁਤਬਾ ਕਾਇਮ ਹੁੰਦਾ ਤਾਂ ਅੱਜ ਇਹ ਦਿਨ ਨਾਂ ਵੇਖਣਾ ਪੈਂਦਾ, ਇਹ ਮਾਮਲਾ ਸੁਲਝਿਆ ਜਾ ਸਕਦਾ ਸੀ। ਲੇਕਿਨ ਅੱਜ ਐੱਸਜੀਪੀਸੀ ਦੇ ਆਗੂਆਂ ਦੀ ਖੋ ਚੁੱਕੀ ਮਾਨਸਿਕਤਾ ਕਾਰਨ ਸਿੱਖ ਸੰਸਥਾਵਾਂ ਨੂੰ ਮਿੱਟੀ ਵਿੱਚ ਮਿਲਾਇਆ ਜਾ ਰਿਹਾ ਹੈ।

ਵੱਡਾ ਜਿਗਰਾ ਦਿਖਾਉਣਾ ਦੀ ਲੋੜ:-
ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸੁਖਬੀਰ ਸਿੰਘ ਬਾਦਲ ਨੂੰ ਵੱਡਾ ਜਿਗਰਾ ਦਿਖਾਉਣਾ ਦੀ ਲੋੜ ਹੈ, ਆਪਣੀ ਆਪਣੀ ਇਗੋ ਛੱਡ ਕੇ ਏਕਤਾ ਦਾ ਸੰਦੇਸ਼ ਦੇਣਾ ਚਾਹੀਦਾ ਹੈ। ਖੁਦ ਪਹਿਲਕਦਮੀ ਕਰ ਸਾਰੇ ਮਸਲਿਆਂ ਨੂੰ ਵਧਾਉਣ ਦੀ ਥਾਂ ਘਟਾਉਣੇ ਚਾਹੀਦੇ ਹਨ।

ਇਨ੍ਹਾਂ ਸਵਾਲਾਂ ਦੇ ਜਵਾਬ ਤਲਾਸ਼ ਰਿਹਾ ਪੰਥ..?
ਤਖ਼ਤਾਂ ਦਾ ਟਕਰਾਓ ਨੂੰ ਕਿਸਨੇ ਵੱਡਾ ਕੀਤਾ ?
ਕੌਮ ਕਿਸ ਦਿਸਾ ਵੱਲ ਅੱਗੇ ਵੱਧ ਰਹੀ ਹੈ ?
ਕੀ ਤਖ਼ਤਾਂ ਦੇ ਟਕਰਾਅ ਦੇ ਪਿੱਛੇ ਇਸ ਦੇ ਕੋਈ ਗਹਿਰੀ ਸਾਜਿਸ਼ ਹੈ ?
ਪੰਥਕ ਅਖਵਾਉਣ ਵਾਲੇ ਕਿਹੜੇ ਕਿਹੜੇ ਆਗੂ ਹੀ ਕੌਮ ਦੇ ਦੁਸ਼ਮਣ ਬਣ ਗਏ ?
ਕੀ ਸਿੱਖ ਕੌਮ ਵਿੱਚ ਕੋਈ ਅਜਿਹਾ ਆਗੂ ਨਹੀਂ ਹੋ ਸਾਰੇ ਮਸਲੇ ਹੱਲ ਕਰਨ ਸਕੇ ?
ਐੱਸਜੀਪੀਸੀ ਦੇ ਪ੍ਰਧਾਨ ਬੇਬੱਸ ਕਿਉਂ ਹੋ ਗਏ ?
ਪੰਥਕ ਸ਼ਕਤੀਆਂ ਕਿੱਥੇ ਗੁੰਮ ਹੋ ਗਈਆ ?

ਤਖ਼ਤ ਸ਼੍ਰੀ ਪਟਨਾ ਸਾਹਿਬ ਦਾ ਆਦੇਸ਼:-
ਤਖ਼ਤ ਸ੍ਰੀ ਪਟਨਾ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਤੇ ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਕਈ ਵਾਰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਪਰ ਉਨ੍ਹਾਂ ਨੇ ਇੱਕ ਵਾਰ ਵੀ ਉੱਥੇ ਜਾ ਕੇ ਆਪਣਾ ਪੱਖ ਨਹੀਂ ਰੱਖਿਆ। ਇਸ ਤੋਂ ਪਹਿਲਾਂ ਅਕਾਲ ਤਖ਼ਤ ਦੇ ਕਾਰਜਕਾਰਨੀ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਅਤੇ ਤਖ਼ਤ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਤੇਗ ਸਿੰਘ ਦੇ ਤਨਖ਼ਾਹੀਆ ਐਲਾਨੇ ਗਏ ਹਨ।

ਅਕਾਲ ਤਖ਼ਤ ਦਾ ਆਦੇਸ਼:-
ਬੀਤੇ ਦਿਨੀਂ ਤਖ਼ਤ ਸ਼੍ਰੀ ਪਟਨਾ ਸਾਹਿਬ ਤੋਂ ਜਿਵੇਂ ਹੀ ਸੁਖਬੀਰ ਸਿੰਘ ਬਾਦਲ ਖਿਲਾਫ਼ ਹੁਕਮਨਾਮਾ ਜਾਰੀ ਜਾਵੇ ਉਸ ਤੋਂ ਬਾਅਦ ਆਨਨ ਫਨਾਨ ਵਿੱਚ ਸ਼ਾਮ ਹੁੰਦੇ ਹੀ ਅਕਾਲ ਤਖ਼ਤ ਤੇ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਪੰਜ ਪਿਆਰਿਆਂ ਦੀ ਹੋਈ ਇਕੱਤਰਤਾ ਵਿੱਚ ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਫੈਸਲਿਆਂ ਨੂੰ ਗੈਰ ਸਵਿਧਨਿਕ ਤੇ ਅਧਿਕਾਰ ਖੇਤਰ ਤੋਂ ਬਾਹਰ ਕਰਾਰ ਦਿੱਤਾ।

ਐਸਜੀਪੀਸੀ ਨੇ ਕੀ ਕਿਹਾ:-
ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇਣ ਦੇ ਤਖ਼ਤ ਸ੍ਰੀ ਪਟਨਾ ਸਾਹਿਬ ਫੈਸਲਿਆਂ ਨੂੰ ਅਧਿਕਾਰ ਖੇਤਰ ਤੋਂ ਬਾਹਰ ਦੇ ਫੈਸਲੇ ਕਰਾਰ ਦਿੱਤਾ।

ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੇ ਇਸਨੂੰ ਬੜਾ ਹੀ ਮੰਦਭਾਗਾ ਦੱਸਦਿਆਂ ਤੇ ਕਿਹਾ ਕਿ ਅੱਜ ਉਨ੍ਹਾਂ ਸ਼ਕਤੀਆਂ ਨੇ ਸਿੱਖ ਕੌਮ ਦੀ ਜੜ੍ਹ ਤੇ ਵੱਡੀ ਸੱਟ ਮਰ ਦਿੱਤੀ ਹੈ।

ਮੀਰੀ-ਪੀਰੀ ਦਾ ਸਿਧਾਤ ਕੀ ਹੈ?
ਮੀਰੀ-ਪੀਰੀ ਦਾ ਸਿਧਾਂਤ ਸਿੱਖ ਧਰਮ ਦੀ ਵਿਲੱਖਣਤਾ ਅਤੇ ਸੰਪੂਰਨਤਾ ਦਾ ਪ੍ਰਤੀਕ ਹੈ। ਇਹ ਸਿਧਾਂਤ ਧਾਰਮਿਕ (ਪੀਰੀ) ਅਤੇ ਸੰਸਾਰਕ/ਰਾਜਸੀ (ਮੀਰੀ) ਦੋਹਾਂ ਤਾਕਤਾਂ ਦੇ ਸਮਤੋਲ ਨੂੰ ਦਰਸਾਉਂਦਾ ਹੈ। ਇਸਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਜਗਤ ਅਗੇ ਰੂਪ ਵਿੱਚ ਪ੍ਰਗਟ ਕੀਤਾ।

ਗੁਰੂ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰਕੇ ਦਰਸਾਇਆ ਕਿ ਸਿੱਖ ਨਾ ਸਿਰਫ਼ ਰੁਹਾਨੀ ਜੀਵਨ ਵਿੱਚ ਉੱਚੇ ਹੋਣ, ਸਗੋਂ ਦੁਨਿਆਵੀ ਜ਼ੁਲਮਾਂ ਦੇ ਖਿਲਾਫ ਵੀ ਖੜੇ ਹੋਣ। ਉਨ੍ਹਾਂ ਨੇ ਦੋ ਤਲਵਾਰਾਂ – ਮੀਰੀ (ਰਾਜਨੀਤਿਕ ਤਾਕਤ) ਅਤੇ ਪੀਰੀ (ਆਧਿਆਤਮਿਕ ਤਾਕਤ) – ਧਾਰਨ ਕਰਕੇ ਸੰਤ-ਸਿਪਾਹੀ ਦੇ ਸਿਧਾਂਤ ਨੂੰ ਜਨਮ ਦਿੱਤਾ।

ਇਹ ਸਿਧਾਂਤ ਸਿੱਖੀ ਵਿੱਚ ਭਗਤੀ ਅਤੇ ਸ਼ਕਤੀ ਦੇ ਸੁਮੇਲ ਨੂੰ ਦਰਸਾਉਂਦਾ ਹੈ। ਮੀਰੀ-ਪੀਰੀ ਦੀ ਰਾਹੀਂ ਸਿੱਖ ਕੌਮ ਨੂੰ ਸਿਖਾਇਆ ਗਿਆ ਕਿ ਰੁਹਾਨੀ ਜੀਵਨ ਜੀਉਂਦੇ ਹੋਏ ਵੀ, ਅਨਿਆਏ ਦੇ ਖਿਲਾਫ ਅਡਿੱਗ ਹੋਣਾ ਲਾਜ਼ਮੀ ਹੈ।

By Gurpreet Singh

Leave a Reply

Your email address will not be published. Required fields are marked *