‘ਕਾਲੇ ਹੈਂ ਤੋਂ ਕਿਆ ਹੁਆ’, ਵਿਆਹ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹੈ ਇਹ Couple

ਮੱਧ ਪ੍ਰਦੇਸ਼ ਦਾ ਇਕ ਨੌਜਵਾਨ ਜੋੜੇ ਰਿਸ਼ਭ ਰਾਜਪੂਤ ਅਤੇ ਸ਼ੋਨਾਲੀ ਚੌਕਸੇ ਦੇ ਵਿਆਹ ਦੀ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਪਰ ਵਾਇਰਲ ਹੋਣ ਦੇ ਬਾਅਦ ਜਿੱਥੇ ਵਧਾਈਆਂ ਮਿਲਣੀਆਂ ਚਾਹੀਦੀਆਂ ਸਨ, ਉੱਥੇ ਜੋੜੇ ਨੂੰ ਨੈਗੇਟਿਵ ਕਮੈਂਟਸ ਅਤੇ ਬੇਵਜ੍ਹਾ ਟਰੋਲਿੰਗ ਦਾ ਸਾਹਮਣਾ ਕਰਨਾ ਪਿਆ। ਟਰੋਲਿੰਗ ਦਾ ਕਾਰਨ ਸੀ ਲਾੜੇ ਰਿਸ਼ਭ ਦਾ ਡਾਰਕ ਸਕਿਨ ਟੋਨ।

11 ਸਾਲ ਦੇ ਰਿਸ਼ਤੇ ਦੀ ਖੁਸ਼ਹਾਲ ਮੰਜ਼ਿਲ

ਰਿਸ਼ਭ ਅਤੇ ਸ਼ੋਨਾਲੀ ਇਕ-ਦੂਜੇ ਨੂੰ 11 ਸਾਲ ਤੱਕ ਚੰਗੀ ਤਰ੍ਹਾਂ ਜਾਣਨ ਅਤੇ ਰਿਸ਼ਤਾ ਨਿਭਾਉਣ ਤੋਂ ਬਾਅਦ ਵਿਆਹ ਦੇ ਬੰਧਨ ‘ਚ ਬੱਝੇ। ਪਰ ਰਿਸ਼ਭ ਦੇ ਰੰਗ ਨੂੰ ਲੈ ਕੇ ਕੁਝ ਲੋਕਾਂ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ। ਟਰੋਲਰਾਂ ਨੇ ਸ਼ੋਨਾਲੀ ਦੀ ਪਸੰਦ ’ਤੇ ਵੀ ਸਵਾਲ ਖੜੇ ਕੀਤੇ ਅਤੇ ਵਿਆਹ ਨੂੰ ਪੈਸੇ ਅਤੇ ਸਟੇਟਸ ਨਾਲ ਜੋੜ ਕੇ ਅਫ਼ਵਾਹਾਂ ਫੈਲਾਈਆਂ।

ਟਰੋਲਰਾਂ ਨੂੰ ਲਾੜੇ ਦਾ ਜਵਾਬ

ਰਿਸ਼ਭ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰਕੇ ਸਾਫ਼ ਕਿਹਾ ਕਿ ਲੋਕਾਂ ਦੀ ਨਕਾਰਾਤਮਕ ਸੋਚ ਦਾ ਉਨ੍ਹਾਂ ਦੀ ਜ਼ਿੰਦਗੀ ਤੇ ਕੋਈ ਅਸਰ ਨਹੀਂ। ਉਸ ਨੇ ਲਿਖਿਆ,“ਮੈਂ 2014 ‘ਚ ਇਸ ਪਲ ਨੂੰ ਆਪਣੇ ਲਈ ਮੈਨੀਫੈਸਟ ਕੀਤਾ ਸੀ। ਇਹ 30 ਸਕਿੰਟ ਦੀ ਵੀਡੀਓ ਮੇਰੀ ਪੂਰੀ ਜ਼ਿੰਦਗੀ ਦੀ ਭਾਵਨਾ ਨੂੰ ਦਰਸਾਉਂਦੀ ਹੈ। ਮੈਂ ਨਰਵਸ ਨਹੀਂ ਸੀ, ਸਿਰਫ਼ ਉਹ ਸਭ ਜਜ਼ਬਾਤ ਸਨ ਜੋ ਮੈਂ 11 ਸਾਲਾਂ ਤੋਂ ਜੀ ਰਿਹਾ ਹਾਂ।” ਰਿਸ਼ਭ ਨੇ ਇਹ ਵੀ ਸਪਸ਼ਟ ਕੀਤਾ ਕਿ ਉਹ ਸਰਕਾਰੀ ਨੌਕਰੀ ਨਹੀਂ ਕਰਦਾ, ਸਗੋਂ ਆਪਣੇ ਪਰਿਵਾਰ ਦੇ ਬਿਜ਼ਨੈੱਸ ਨਾਲ ਜੁੜਿਆ ਹੈ। ਉਸ ਨੇ ਕਿਹਾ,“ਸ਼ੋਨਾਲੀ ਨੇ ਮੈਨੂੰ ਉਦੋਂ ਵੀ ਪਿਆਰ ਕੀਤਾ ਜਦੋਂ ਮੇਰੇ ਕੋਲ ਕੁਝ ਨਹੀਂ ਸੀ। ਇਸ ਲਈ ਲੋਕ ਕੀ ਸੋਚਦੇ ਹਨ, ਇਸ ਦੀ ਮੈਨੂੰ ਪਰਵਾਹ ਨਹੀਂ।”

ਰੰਗਭੇਦ ਦਾ ਸਾਹਮਣਾ ਕੀਤਾ ਪਰ ਪਿਆਰ ਰਿਹਾ ਮਜ਼ਬੂਤ

ਅੱਗੇ ਲਿਖਦੇ ਹੋਏ ਰਿਸ਼ਭ ਨੇ ਕਿਹਾ,“ਮੈਨੂੰ ਪਤਾ ਹੈ ਕਿ ਮੇਰਾ ਰੰਗ ਸਾਂਵਲਾ ਹੈ ਅਤੇ ਮੈਂ ਸਾਰੀ ਜ਼ਿੰਦਗੀ ਰੰਗਭੇਦ ਦਾ ਸਾਹਮਣਾ ਕੀਤਾ ਹੈ। ਪਰ ਮੇਰੀ ਪਤਨੀ ਦੀ ਨਜ਼ਰ ‘ਚ ਮੈਂ ਸਭ ਤੋਂ ਵਧੀਆ ਪਤੀ ਬਣਨ ਦੀ ਕੋਸ਼ਿਸ਼ ਕਰਦਾ ਹਾਂ ਅਤੇ ਇਹ ਮੇਰੇ ਲਈ ਸਭ ਤੋਂ ਜ਼ਰੂਰੀ ਹੈ।” ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਪਰਿਵਾਰ ਬਾਰੇ ਗਲਤ ਗੱਲਾਂ ਨਾ ਫੈਲਾਈਆਂ ਜਾਣ।

By Rajeev Sharma

Leave a Reply

Your email address will not be published. Required fields are marked *