ਸੋਸ਼ਲ ਮੀਡੀਆ ਸੰਗੀਤ ਨੂੰ ਕਰੋੜਾਂ ਲੋਕਾਂ ਤੱਕ ਪਹੁੰਚਾਉਣ ਵਿੱਚ ਨਿਭਾ ਰਿਹਾ ਹੈ ਅਹਿਮ ਭੂਮਿਕਾ – ਸੁਖਵਿੰਦਰ ਸਿੰਘ

ਨਾਗਿਨੀ” ਨਾਲ ਸੁਖਵਿੰਦਰ ਸਿੰਘ ਦਾ ਧਮਾਕੇਦਾਰ ਕਮਬੈਕ

“ਨਾਗਿਨੀ” ਸੁਖਵਿੰਦਰ ਸਿੰਘ ਦੇ ਅਧਿਕਾਰਿਕ ਯੂਟਿਊਬ ਚੈਨਲ ਤੇ ਹੋਰ ਸਾਰੇ ਡਿਜੀਟਲ ਪਲੇਟਫਾਰਮਾਂ ’ਤੇ ਉਪਲਬਧ ਹੋਵੇਗਾ

ਨੈਸ਼ਨਲ ਟਾਈਮਜ਼ ਬਿਊਰੋ :- ਪਾਰਟੀ ਤੇ ਕਲੱਬ ਕਲਚਰ ਦੀ ਝਲਕ; ਮੁਕੇਸ਼ ਰਿਸ਼ੀ ਮੁੱਖ ਭੂਮਿਕਾ ’ਚ ਨਜ਼ਰ ਆਉਣਗੇ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਸੁਖਵਿੰਦਰ ਸਿੰਘ, ਜੋ ਜੈ ਹੋ, ਚੱਕ ਦੇ, ਛैयाँ ਛैयाँ, ਹੌਲੇ ਹੌਲੇ, ਬੰਜਾਰਾ, ਸਾਕੀ ਸਾਕੀ ਅਤੇ ਰਮਤਾ ਜੋਗੀ ਵਰਗੇ ਬਾਲੀਵੁੱਡ ਹਿੱਟ ਗੀਤਾਂ ਨੂੰ ਆਪਣੀ ਸ਼ਾਨਦਾਰ ਆਵਾਜ਼ ਦੇ ਚੁੱਕੇ ਹਨ, ਅੱਜ ਵੀ ਆਪਣੇ ਗਾਇਕੀ ਨਾਲ ਲੋਕਾਂ ਦੀਆਂ ਵਾਹਵਾਹੀਆਂ ਲੁੱਟ ਰਹੇ ਹਨ। ਤਕਰੀਬਨ ਤਿੰਨ ਦਹਾਕਿਆਂ ਤੋਂ ਸੰਗੀਤ ਦੁਨੀਆ ਦਾ ਹਿੱਸਾ ਰਹੇ ਸੁਖਵਿੰਦਰ “ਨਾਗਿਨੀ” ਨਾਂਅ ਦੇ ਆਪਣੇ ਨਵੇਂ ਗੀਤ ਨਾਲ ਇੱਕ ਵਾਰ ਫਿਰ ਚਰਚਾਵਾਂ ’ਚ ਹਨ। ਇਹ ਗੀਤ ਮਸ਼ਹੂਰ ਗੀਤਕਾਰ ਬਾਬੂ ਸਿੰਘ ਮਾਨ ਨੇ ਲਿਖਿਆ ਹੈ।ਸੁਖਵਿੰਦਰ ਸਿੰਘ, ਜਿਨ੍ਹਾਂ ਨੇ ਜੈ ਹੋ ਗੀਤ ਰਾਹੀਂ ਭਾਰਤੀ ਸੰਗੀਤ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮਾਣ ਦਿਵਾਇਆ, ਵਿਸ਼ਵਾਸ ਰੱਖਦੇ ਹਨ ਕਿ ਨਾਗਿਨੀ ਖ਼ਾਸ ਤੌਰ ’ਤੇ ਯੁਵਾ ਪੀੜ੍ਹੀ ਨੂੰ ਝੂਮਣ ’ਤੇ ਮਜਬੂਰ ਕਰ ਦੇਵੇਗਾ। ਗੀਤ ਦੇ ਬੋਲ—“15 ਸਾਲ ਤੇਰੀ ਅਲਹੜ ਉਮਰੀਆ… ਕੁੜੀ ਬਣਕੇ ਨਾਗਿਨੀ ਲੜ ਗਈ ਹੋ…”—ਪਾਰਟੀ ਤੇ ਕਲੱਬ ਕਲਚਰ ਦੀ ਝਲਕ ਪੇਸ਼ ਕਰਦੇ ਹਨ।ਪ੍ਰੈਸ ਕਲੱਬ ’ਚ ਹੋਈ ਪ੍ਰੈਸ ਕਾਨਫਰੰਸ ਦੌਰਾਨ, ਸੁਖਵਿੰਦਰ ਸਿੰਘ ਨੇ ਨਾਗਿਨੀ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਹ ਗੀਤ ਸੁਖਵਿੰਦਰ ਸਿੰਘ ਓਰਿਜਿਨਲਜ਼ ਅਤੇ ਹੋਰ ਡਿਜੀਟਲ ਪਲੇਟਫਾਰਮਾਂ ’ਤੇ ਉਪਲਬਧ ਹੋਵੇਗਾ। ਬਾਬੂ ਸਿੰਘ ਮਾਨ, ਜਿਨ੍ਹਾਂ ਦੇ ਗੀਤ ਮੋਹੰਮਦ ਰਫੀ, ਆਸ਼ਾ ਭੋਸਲੇ, ਸ਼ਮਸ਼ਾਦ ਬੇਗਮ ਵਰਗੇ ਮਹਾਨ ਗਾਇਕ ਗਾ ਚੁੱਕੇ ਹਨ, ਉਨ੍ਹਾਂ ਨੇ ਇਹ ਗੀਤ ਖ਼ਾਸ ਤੌਰ ’ਤੇ ਨਵੇਂ ਜਮਾਨੇ ਦੀ ਯੁਵਾ ਪੀੜ੍ਹੀ ਨੂੰ ਧਿਆਨ ’ਚ ਰੱਖ ਕੇ ਲਿਖਿਆ ਹੈ।ਮਿਊਜ਼ਿਕ ਵੀਡੀਓ ’ਚ ਮਸ਼ਹੂਰ ਅਭਿਨੇਤਾ ਮੁਕੇਸ਼ ਰਿਸ਼ੀ ਮੁੱਖ ਭੂਮਿਕਾ ’ਚ ਨਜ਼ਰ ਆਉਣਗੇ। ਸੁਖਵਿੰਦਰ ਸਿੰਘ ਨੇ ਕਿਹਾ ਕਿ ਅੱਜ ਦਾ ਨੌਜਵਾਨ ਨਵਾਪਨ ਅਤੇ ਬਦਲਾਅ ਚਾਹੁੰਦਾ ਹੈ, ਅਤੇ ਨਾਗਿਨੀ ਇਹੀ ਨਵੀਂ ਝਲਕ ਲਿਆਉਂਦਾ ਹੈ।ਇਸ ਮੌਕੇ ’ਤੇ ਹਰਪ੍ਰੀਤ ਸਿੰਘ ਸੇਖੋਂ, ਬਾਬੀ ਬਾਜਵਾ, ਨਿੱਪੀ ਧਨੋਆ, ਵਿਜੇ ਬਰਾੜ ਸਮੇਤ ਬਹੁਤ ਸਾਰੇ ਇੰਡਸਟਰੀ ਨਾਲ ਸਬੰਧਤ ਲੋਕ ਮੌਜੂਦ ਰਹੇ। ਇਹ ਗੀਤ ਨੌਜਵਾਨਾਂ ਵਿੱਚ ਨਵੀਂ ਉਤਸ਼ਾਹਤਾ ਪੈਦਾ ਕਰੇਗਾ।

By Gurpreet Singh

Leave a Reply

Your email address will not be published. Required fields are marked *