ਅਸਾਮ ਡਿਊਟੀ ‘ਤੇ ਗਿਆ ਫੌਜੀ ਭੇਤਭਰੇ ਹਾਲਾਤਾਂ ‘ਚ ਹੋਇਆ ਲਾਪਤਾ, ਪਰਿਵਾਰ ਨੇ ਅਗ਼ਵਾ ਦਾ ਸ਼ੱਕ ਕੀਤਾ ਜ਼ਾਹਰ

ਗੁਰਪ੍ਰੀਤ ਸਿੰਘ :- ਗੁਰਦਾਸਪੁਰ ਦੇ ਪਿੰਡ ਦਾਖਲਾ ਦਾ ਰਹਿਣ ਵਾਲਾ 27 ਸਾਲਾ ਫੌਜੀ ਜਵਾਨ ਜਸਵਿੰਦਰ ਕੁਮਾਰ (Jaswinder) 17 ਮਈ ਤੋਂ ਭੇਦ ਭਰੇ ਹਾਲਾਤਾਂ ਵਿੱਚ ਗਾਇਬ ਹੈ। ਜਸਵਿੰਦਰ ਅੰਮ੍ਰਿਤਸਰ ਤੋਂ ਟ੍ਰੇਨ ‘ਚ ਬੈਠਾ ਸੀ ਅਤੇ ਅਸਾਮ ਦੇ ਦਿਬਰੂਗੜ੍ਹ ਲਈ ਰਵਾਨਾ ਹੋਇਆ ਸੀ। ਉਸਦੀ ਯੂਨਿਟ ਡੋਗਰਾ ਰੈਜੀਮੈਂਟ ਨੂੰ ਜਾਣਕਾਰੀ ਮਿਲੀ ਹੈ ਕਿ ਆਖਰੀ ਵਾਰ ਉਹ ਦਿਬਰੂਗੜ੍ਹ ਰੇਲਵੇ ਸਟੇਸ਼ਨ ‘ਤੇ ਹੀ ਦੇਖਿਆ ਗਿਆ ਸੀ ਪਰ ਉਸ ਤੋਂ ਬਾਅਦ ਉਸ ਦਾ ਕੋਈ ਪਤਾ ਨਹੀਂ ਚੱਲ ਰਿਹਾ। ਯੂਨਿਟ ਦੇ ਮੈਂਬਰ ਉਸਨੂੰ ਲੱਭਣ ਲਈ ਉਸ ਦੇ ਘਰ ਪਿੰਡ ਦਾਖਲਾ ਵਿਖੇ ਵੀ ਪਹੁੰਚੇ ਸਨ ਅਤੇ ਉਸ ਬਾਰੇ ਪੁੱਛਗਿੱਛ ਕਰਕੇ ਚਲੇ ਗਏ।

ਪਰਿਵਾਰ ਨੂੰ ਜਸਵਿੰਦਰ ਸਿੰਘ ਦੇ ਅਗ਼ਵਾ ਦਾ ਸ਼ੱਕ

ਪਰਿਵਾਰ ਸ਼ੱਕ ਜਤਾ ਰਿਹਾ ਹੈ ਕਿ ਜਸਵਿੰਦਰ ਦਾ ਕਿਸੇ ਵੱਲੋਂ ਅਗ਼ਵਾ ਕਰ ਲਿਆ ਗਿਆ ਹੈ ਕਿਉਂਕਿ ਉਸ ਦਾ ਫੋਨ ਇੱਕ ਦਿਨ 23 ਮਈ ਨੂੰ ਚਲਿਆ ਸੀ ਪਰ ਉਸ ਤੇ ਕੋਈ ਅਸਮ ਦਾ ਹੀ ਆਦਮੀ ਬੋਲ ਰਿਹਾ ਸੀ। ਜ਼ਾਹਰ ਤੌਰ ‘ਤੇ ਜਸਵਿੰਦਰ ਦਾ ਫੋਨ ਕਿਸੇ ਹੋਰ ਦੇ ਹੱਥ ਲੱਗ ਚੁੱਕਿਆ ਹੈ ਅਤੇ ਹੁਣ ਉਹ ਬੰਦ ਆ ਰਿਹਾ ਹੈ। ਜਸਵਿੰਦਰ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਉਸਦੀ ਬਜ਼ੁਰਗ ਮਾਂ ਰੋ-ਰੋ ਕੇ ਗੁਹਾਰ ਲਗਾ ਰਹੀ ਹੈ ਕਿ ਉਸਦੇ ਪੁੱਤਰ ਦੀ ਭਾਲ ਕੀਤੀ ਜਾਵੇ ।

ਜਸਵਿੰਦਰ ਦੀ ਮਾਂ ਦਾ ਕਹਿਣਾ ਹੈ ਕਿ ਉਸਦੀ ਆਖਰੀ ਵਾਰ ਜਸਵਿੰਦਰ ਨਾਲ ਉਸ ਵੇਲੇ ਗੱਲ ਹੋਈ ਜਦੋਂ ਦਿੱਲੀ ਪਹੁੰਚ ਗਿਆ ਸੀ । ਉਸ ਵੇਲੇ ਉਹ ਬਿਲਕੁਲ ਸਹੀ ਸਲਾਮਤ ਸੀ ਅਤੇ ਬਾਅਦ ਵਿੱਚ ਪਤਾ ਲੱਗਿਆ ਸੀ ਉਹ ਦਿਬਰੂਗੜ੍ਹ ਵੀ ਪਹੁੰਚ ਗਿਆ ਹੈ। ਪਰ ਉਸ ਤੋਂ ਬਾਅਦ ਉਸ ਦਾ ਕੋਈ ਅਤਾ ਪਤਾ ਨਹੀਂ ਚੱਲਿਆ ਅਤੇ ਉਸਦਾ ਫੋਨ ਵੀ ਬੰਦ ਹੋ ਗਿਆ।

ਆਖਰੀ ਵਾਰ ਕਿਸੇ ਹੋਰ ਵਿਅਕਤੀ ਕੋਲ ਮਿਲਿਆ ਜਸਵਿੰਦਰ ਸਿੰਘ ਦਾ ਨੰਬਰ

ਉਨ੍ਹਾਂ ਨੇ ਦੱਸਿਆ ਕਿ 21 ਮਈ ਨੂੰ ਉਸ ਦਾ ਫੋਨ ਫਿਰ ਤੋਂ ਚਲਿਆ ਤੇ ਉਸਦੇ ਚਾਚਾ ਦੀ ਇਸ ਫੋਨ ‘ਤੇ ਗੱਲ ਹੋਈ ਸੀ ਪਰ ਫੋਨ ਅਸਾਮ ਦੇ ਹੀ ਕਿਸੇ ਬੰਦੇ ਦੇ ਹੱਥ ਲੱਗ ਚੁੱਕਿਆ ਸੀ ਅਤੇ ਜਿਸ ਕੋਲ ਉਸ ਵੇਲੇ ਫੋਨ ਸੀ ਉਸ ਦਾ ਕਹਿਣਾ ਸੀ ਕਿ ਉਸਨੂੰ ਇਹ ਸਿੰਮ ਕਿਤੋਂ ਲੱਭੀ ਹੈ। ਉਸ ਤੋਂ ਬਾਅਦ ਮੁੜ ਤੋਂ ਫੋਨ ਬੰਦ ਹੋ ਗਿਆ। ਇਸ ਕਾਰਨ ਉਹਨਾਂ ਨੂੰ ਸ਼ੱਕ ਪੈਂਦਾ ਹੈ ਕਿ ਜਸਵਿੰਦਰ ਦਾ ਅਸਮ ਦੇ ਕਿਸੇ ਅਪਰਾਧਕ ਗਿਰੋਹ ਵੱਲੋਂ ਅਪਹਰਨ ਕਰ ਲਿਆ ਗਿਆ ਹੈ। ਹਾਲਾਂਕਿ ਪਰਿਵਾਰ ਨੂੰ ਇਹ ਵੀ ਪਤਾ ਹੈ ਕਿ ਉਸਦੀ ਯੂਨਿਟ ਉਸ ਨੂੰ ਲੱਭਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਪਰ ਪਰਿਵਾਰ ਦੀ ਮੰਗ ਹੈ ਕਿ ਇਸ ਕੰਮ ਵਿੱਚ ਤੇਜ਼ੀ ਲਿਆਂਦੀ ਜਾਏ।

By Gurpreet Singh

Leave a Reply

Your email address will not be published. Required fields are marked *