ਡ੍ਰੈਗਨ ਅੰਤਰਿਕਸ਼ ਯਾਨ ਦੀ ਸਫਲ ਵਾਪਸੀ: 9 ਮਹੀਨੇ ਬਾਅਦ ਸੁਨੀਤਾ ਵਿਲੀਅਮਜ਼ ਸਮੇਤ 4 ਅੰਤਰਿਕਸ਼ ਯਾਤਰੀ ਧਰਤੀ ‘ਤੇ ਪਰਤੇ

ਨੈਸ਼ਨਲ ਟਾਈਮਜ਼ ਬਿਊਰੋ :- ਨਾਸਾ ਦੇ ਅੰਤਰਿਕਸ਼ ਯਾਨ ਡ੍ਰੈਗਨ ਨੇ 9 ਮਹੀਨੇ ਬਾਅਦ ਅੱਜ ਸਲਾਮਤ ਧਰਤੀ ‘ਤੇ ਵਾਪਸੀ ਕਰ ਲਈ। ਅੰਤਰਿਕਸ਼ ਯਾਤਰੀ ਸੁਨੀਤਾ ਵਿਲੀਅਮਜ਼, ਬੁਚ ਵਿਲਮੋਰ, ਨਿਕ ਹੈਗ ਅਤੇ ਰੂਸੀ ਯਾਤਰੀ ਅਲੇਕਜ਼ਾਂਦਰ ਗੋਰਬੁਨੋਵ ਡ੍ਰੈਗਨ ਕੈਪਸੂਲ ਰਾਹੀਂ ਸਮੁੰਦਰ ‘ਚ ਲੈਂਡ ਹੋਏ। ਨਾਸਾ ਦੇ ਕੰਟਰੋਲ ਰੂਮ ਵਿੱਚ ਇਸ ਦੌਰਾਨ ਰੋਮਾਂਚਕ ਮੰਜ਼ਰ ਦੇਖਣ ਨੂੰ ਮਿਲਿਆ।

ਕੈਪਸੂਲ ਉਤਰਣ ਤੋਂ ਬਾਅਦ ਲਗਭਗ 10 ਮਿੰਟ ਤਕ ਸੁਰੱਖਿਆ ਜਾਂਚ ਕੀਤੀ ਗਈ, ਤਾਂ ਕਿ ਅੰਦਰਲੇ ਅਤੇ ਬਾਹਰੀ ਤਾਪਮਾਨ ਸਮਤਲ ਹੋ ਸਕੇ। ਜਦੋਂ ਅੰਤਰਿਕਸ਼ ਯਾਨ ਵਾਪਸੀ ਕਰਦਾ ਹੈ, ਤਾਂ ਧਰਤੀ ਦੇ ਵਾਤਾਵਰਣ ‘ਚ ਦਾਖਲ ਹੋਣ ਦੌਰਾਨ ਭਾਰੀ ਗਰਮੀ ਕਾਰਨ ਲਾਲ ਹੋ ਜਾਂਦਾ ਹੈ। ਇਸੇ ਕਾਰਨ, ਉਤਰਨ ਤੋਂ ਬਾਅਦ ਵੀ ਕੁਝ ਸਮਾਂ ਲੱਗਦਾ ਹੈ, ਤਾਂ ਕਿ ਇਹ ਸੁਰੱਖਿਅਤ ਢੰਗ ਨਾਲ ਖੋਲਿਆ ਜਾ ਸਕੇ।

ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਪਿਛਲੇ ਸਾਲ 5 ਜੂਨ 2024 ਨੂੰ ਨਾਸਾ ਦੇ ਇੱਕ ਮਿਸ਼ਨ ਤਹਿਤ ਬੋਇੰਗ ਦੇ ਅੰਤਰਿਕਸ਼ ਯਾਨ ਰਾਹੀਂ ਇੰਟਰਨੈਸ਼ਨਲ ਸਪੇਸ ਸਟੇਸ਼ਨ ਗਏ ਸਨ। ਇਹ ਮਿਸ਼ਨ ਸਿਰਫ਼ 10 ਦਿਨਾਂ ਲਈ ਸੀ, ਪਰ ਯਾਨ ‘ਚ ਆਈ ਤਕਨੀਕੀ ਖਾਮੀਆਂ ਕਾਰਨ ਉਨ੍ਹਾਂ ਦੀ ਵਾਪਸੀ ਲਗਭਗ 9 ਮਹੀਨੇ ਲੰਮੀ ਹੋ ਗਈ। ਹੁਣ ਉਹ ਨਿਕ ਹੈਗ ਅਤੇ ਅਲੇਕਜ਼ਾਂਦਰ ਗੋਰਬੁਨੋਵ ਨਾਲ ਮਿਲ ਕੇ ਸਲਾਮਤ ਵਾਪਸ ਆ ਗਏ।

ਇਹ ਸਿਰਫ਼ ਇੱਕ ਯਾਤਰਾ ਦੀ ਵਾਪਸੀ ਨਹੀਂ, ਸਗੋਂ ਵਿਗਿਆਨ ਅਤੇ ਤਕਨੀਕ ਦੇ ਖੇਤਰ ‘ਚ ਇੱਕ ਵੱਡੀ ਕਾਮਯਾਬੀ ਹੈ, ਜੋ ਭਵਿੱਖ ਦੇ ਅੰਤਰਿਕਸ਼ ਮਿਸ਼ਨਾਂ ਲਈ ਰਾਹ ਸੁਗਮ ਕਰੇਗੀ।

By Rajeev Sharma

Leave a Reply

Your email address will not be published. Required fields are marked *