ਧਰੁਵ ਰਾਠੀ ਮਾਮਲੇ ‘ਚ ਸੁਖਬੀਰ ਬਾਦਲ ਦਾ ਵੱਡਾ ਬਿਆਨ, ਕਿਹਾ ਤੁਰੰਤ ਹਟਾਈ ਜਾਵੇ ਵੀਡੀਓ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਯੂ-ਟਿਊਬਰ ਧਰੁਵ ਰਾਠੀ ਵੱਲੋਂ ‘ਦਿ ਸਿੱਖ ਵਾਰੀਅਰ ਹੂ ਟੈਰੀਫਾਈਡ ਦ ਮੁਗਲਸ’ ਸਿਰਲੇਖ ਵਾਲੀ ਪਾਈ ਇਕ ਵੀਡੀਓ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਇਸ ਤਰੀਕੇ ਪੇਸ਼ ਕੀਤੇ ਦ੍ਰਿਸ਼ ਅਤੇ ਚਿੱਤਰਣ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਕਰਦੇ ਹਨ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਉਂਦੇ ਹਨ। ਸਤਿਕਾਰਤ ਭਾਸ਼ਾ ਦੀ ਮਹੱਤਤਾ ਬਾਰੇ ਅਗਿਆਨਤਾ ਅਤੇ ਅਜਿਹੇ ਗੁੰਮਰਾਹਕੁੰਨ ਬਿਰਤਾਂਤ ਭਵਿੱਖ ਵਿਚ ਵੀ ਸਮੱਸਿਆਵਾਂ ਪੈਦਾ ਕਰਦੇ ਹਨ।

ਉਨ੍ਹਾਂ ਕਿਹਾ ਮੈਂ ਸਾਰੇ ਯੂਟਿਊਬਰ ਸਿਰਜਕਾਂ ਨੂੰ ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਵਿਸ਼ਿਆਂ ਉੱਪਰ ਵੀਡਿਓਜ਼ ਤਿਆਰ ਕਰਦੇ ਸਮੇਂ ਬਹੁਤ ਸਾਵਧਾਨੀ ਅਤੇ ਸੰਵੇਦਨਸ਼ੀਲਤਾ ਵਰਤਣ ਦੀ ਬੇਨਤੀ ਕਰਦਾ ਹਾਂ। ਸਾਡੇ ਸਾਰਿਆਂ ਲਈ ਸਭ ਦੀਆਂ ਧਾਰਮਿਕ ਪਰੰਪਰਾਵਾਂ ਅਤੇ ਇਤਿਹਾਸ ਦੀ ਸਹੀ ਪੜਚੋਲ ਦਾ ਧਿਆਨ ਰੱਖਣਾ ਬਹੁਤ ਮਹੱਤਵਪੂਰਨ ਹੈ। ਮੈਂ ਇਤਰਾਜ਼ਯੋਗ ਟਿੱਪਣੀਆਂ ਨੂੰ ਤੁਰੰਤ ਹਟਾਉਣ ਅਤੇ ਅਗਾਂਹ ਲਈ ਸਿੱਖ ਧਰਮ ਦੀ ਪਵਿੱਤਰ ਵਿਰਾਸਤ ਸੰਬੰਧੀ ਟਿੱਪਣੀ ਕਰਦਿਆਂ ਸੁਚੇਤ ਰਹਿ ਕੇ ਸੁਹਿਰਦਤਾ ਨਾਲ ਪੇਸ਼ ਆਉਣ ਦੀ ਸਭ ਤੋਂ ਉਮੀਦ ਵੀ ਕਰਦਾ ਹਾਂ। ਆਓ ਅਸੀਂ ਸ਼ਰਧਾ ਨਾਲ ਸਹੀ ਸਿੱਖਿਆ ਅਤੇ ਜਾਗਰੂਕਤਾ ਨੂੰ ਉਤਸ਼ਾਹਿਤ ਕਰੀਏ ਅਤੇ ਇਹ ਯਕੀਨੀ ਬਣਾਈਏ ਕਿ ਕਿਸੇ ਵੀ ਕੌਮ ਦੇ ਧਾਰਮਿਕ ਵਿਸ਼ਵਾਸਾਂ ਦਾ ਨਿਰਾਦਰ ਨਾ ਹੋਵੇ । 

By Gurpreet Singh

Leave a Reply

Your email address will not be published. Required fields are marked *