ਸੁਖਬੀਰ ਸਿੰਘ ਬਾਦਲ ਨੇ 1 ਲੱਖ ਨਕਦ ਤੇ 3 ਹਜ਼ਾਰ ਲੀਟਰ ਡੀਜ਼ਲ ਦੇਣ ਦਾ ਕੀਤਾ ਐਲਾਨ, ਧੈਂਗੜਪੁਰ ਵਿਖੇ ਚਲ ਰਹੇ ਬਚਾਅ ਕਾਰਜਾਂ ਤਹਿਤ ਕੀਤੀ ਮਦਦ

ਨੈਸ਼ਨਲ ਟਾਈਮਜ਼ ਬਿਊਰੋ :- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਧੈਂਗੜਪੁਰ ਵਿਖੇ ਚਲ ਰਹੇ ਬਚਾਅ ਕਾਰਜਾਂ ਤਹਿਤ ਮਦਦ ਵਜੋਂ ਇੱਕ ਲੱਖ ਰੁਪਏ ਨਕਦ ਅਤੇ 3000 ਲੀਟਰ ਡੀਜ਼ਲ ਦੇਣ ਦਾ ਐਲਾਨ ਕੀਤਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਤੇ ਕੋਰ ਕਮੇਟੀ ਮੈਂਬਰਾਂ ਸੁਖਦੀਪ ਸਿੰਘ ਸ਼ੁਕਾਰ ਨੇ ਦੱਸਿਆ ਕਿ ਪਿੰਡ ਧੈਂਗੜਪੁਰ ਵਿਖੇ ਬੰਨ੍ਹ ਦੀ ਮਜ਼ਬੂਤੀ ਲਈ ਕੀਤੇ ਜਾ ਰਹੇ ਕੰਮ ਦਾ ਜਾਇਜ਼ਾ ਲੈਣ ਸਮੇਂ ਉਨ੍ਹਾਂ ਨੂੰ ਬੰਨ੍ਹ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਲੋਕਾਂ ਤੋਂ ਪਤਾ ਚੱਲਿਆ ਕਿ ਹਾਲੇ 3000 ਲੀਟਰ ਡੀਜ਼ਲ ਅਤੇ ਨਕਦ ਰਾਸ਼ੀ ਦੀ ਲੋੜ ਹੈ। ਇਸ ਨੂੰ ਦੇਖਦਿਆਂ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨਾਲ ਵੀਡੀਓ ਕਾਲਿੰਗ ਰਾਹੀਂ ਗੱਲਬਾਤ ਕੀਤੀ। ਸ਼ੁਕਾਰ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਦੇਖਦਿਆਂ ਸੁਖਬੀਰ ਸਿੰਘ ਬਾਦਲ ਵੱਲੋਂ 1 ਲੱਖ ਰੁਪਏ ਨਕਦ ਅਤੇ 3000 ਲੀਟਰ ਡੀਜ਼ਲ ਦੇਣ ਦੇ ਐਲਾਨ ਕੀਤਾ ਗਿਆ। ਸ਼ੁਕਾਰ ਨੇ ਕਿਹਾ ਕਿ ਜੇਕਰ ਹਲਕੇ ਦੇ ਲੋਕਾਂ ਦੀਆਂ ਹੋਰਨਾਂ ਮੰਗਾਂ ਬਾਰੇ ਵੀ ਬਾਦਲ ਨੂੰ ਸੂਚਿਤ ਕੀਤਾ ਜਾਵੇਗਾ ਤਾਂ ਜੋ ਬਣਦੀ ਮਦਦ ਪ੍ਰਾਪਤ ਕਰਕੇ ਪੀੜਤ ਲੋਕਾਂ ਤਕ ਇਸ ਮਦਦ ਨੂੰ ਪੁੱਜਦਾ ਕੀਤਾ ਜਾ ਸਕੇ।

By Gurpreet Singh

Leave a Reply

Your email address will not be published. Required fields are marked *