ਪਿਤਾ ਧਰਮਿੰਦਰ ਨੂੰ ਯਾਦ ਕਰ ਭਾਵੁਕ ਹੋਏ ਸੰਨੀ ਦਿਓਲ, ਪੁੱਤਰ ਕਰਨ ਨਾਲ ਫਾਰਮਹਾਊਸ ਪਹੁੰਚ ਕੇ ਸਾਂਝੀ ਕੀਤੀ ਵੀਡੀਓ

ਮੁੰਬਈ (ਲਖਵਿੰਦਰ ਸਿੰਘ) : ਬਾਲੀਵੁੱਡ ਅਦਾਕਾਰ ਸੰਨੀ ਦਿਓਲ ਆਪਣੇ ਪਿਤਾ ਅਤੇ ਦਿੱਗਜ ਅਦਾਕਾਰ ਧਰਮਿੰਦਰ ਦੇ ਬੇਹੱਦ ਕਰੀਬ ਸਨ। ਪਿਤਾ ਦੇ ਦਿਹਾਂਤ ਤੋਂ ਬਾਅਦ ਸੰਨੀ ਕਈ ਵਾਰ ਉਨ੍ਹਾਂ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਚੁੱਕੇ ਹਨ। ਹੁਣ ਇਕ ਵਾਰ ਫਿਰ ਉਨ੍ਹਾਂ ਨੇ ਆਪਣੇ ਪਿਤਾ ਦੀ ਯਾਦ ਵਿੱਚ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ।

ਦਰਅਸਲ, ਸੰਨੀ ਦਿਓਲ ਹਾਲ ਹੀ ਵਿੱਚ ਆਪਣੇ ਪੁੱਤਰ ਕਰਨ ਦਿਓਲ ਨਾਲ ਧਰਮਿੰਦਰ ਦੇ ਫਾਰਮਹਾਊਸ ਪਹੁੰਚੇ ਸਨ। ਉੱਥੋਂ ਉਨ੍ਹਾਂ ਨੇ ਇਕ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਫਾਰਮਹਾਊਸ ਦੇ ਖੇਤਾਂ ਅਤੇ ਉੱਥੇ ਹੋਣ ਵਾਲੇ ਕੰਮ ਦੀ ਝਲਕ ਦੇਖਣ ਨੂੰ ਮਿਲੀ। ਵੀਡੀਓ ਵਿੱਚ ਸੰਨੀ ਆਪਣੇ ਪੁੱਤਰ ਨੂੰ ਫਾਰਮਹਾਊਸ ਦਿਖਾਉਂਦੇ ਹੋਏ ਕਹਿੰਦੇ ਹਨ, ”ਪਾਪਾ ਦਾ ਫਾਰਮ, ਤੁਹਾਡੇ ਵੱਡੇ ਪਾਪਾ ਦਾ ਫਾਰਮ।”

5 ਨਵੰਬਰ ਨੂੰ ਇੰਸਟਾਗ੍ਰਾਮ ‘ਤੇ ਵੀਡੀਓ ਸਾਂਝੀ ਕਰਦਿਆਂ ਸੰਨੀ ਨੇ ਕੈਪਸ਼ਨ ਵਿੱਚ ਲਿਖਿਆ, ”ਤੁਹਾਨੂੰ ਯਾਦ ਕਰ ਰਿਹਾ ਹਾਂ ਪਾਪਾ।” ਵੀਡੀਓ ਵਿੱਚ ਕਿਸਾਨ ਖੇਤਾਂ ਵਿੱਚ ਕੰਮ ਕਰਦੇ ਅਤੇ ਰਵਾਇਤੀ ਤਰੀਕੇ ਨਾਲ ਫਸਲਾਂ ਵਿੱਚੋਂ ਅਨਾਜ ਕੱਢਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਸੰਨੀ ਆਪਣੇ ਪੁੱਤਰ ਨਾਲ ਫਾਰਮਹਾਊਸ ਵਿੱਚ ਕੁਝ ਖਾਸ ਪਲ ਬਿਤਾਉਂਦੇ ਵੀ ਨਜ਼ਰ ਆਏ।

‘ਰਾਮਾਇਣਮ’ ਨੂੰ ਲੈ ਕੇ ਵੀ ਚਰਚਾ ਵਿੱਚ ਸੰਨੀ

ਕੰਮ ਦੀ ਗੱਲ ਕਰੀਏ ਤਾਂ ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਰਾਮਾਇਣਮ’ ਨੂੰ ਲੈ ਕੇ ਚਰਚਾ ਵਿੱਚ ਹਨ। ਰਣਬੀਰ ਕਪੂਰ ਦੀ ਇਸ ਪੌਰਾਣਿਕ ਫਿਲਮ ਦੇ ਕ੍ਰੈਡਿਟ ਸੀਨ ਵਿੱਚ ਸੰਨੀ ਦੀ ਝਲਕ ਦੇਖਣ ਨੂੰ ਮਿਲੀ ਹੈ। ਫਿਲਮ ਵਿੱਚ ਉਹ ਭਗਵਾਨ ਹਨੂੰਮਾਨ ਦੀ ਭੂਮਿਕਾ ਨਿਭਾ ਰਹੇ ਹਨ, ਜਿਸ ਨੂੰ ਵਿਸਥਾਰ ਨਾਲ ‘ਰਾਮਾਇਣ ਪਾਰਟ 2’ ਵਿੱਚ ਦਿਖਾਇਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਦੇ ਆਉਣ ਵਾਲੇ ਪ੍ਰੋਜੈਕਟਾਂ ਵਿੱਚ ‘ਗਬਰੂ’, ‘ਸੂਰਿਆ’, ‘ਜੱਟ 2’, ‘ਮਾਂ ਤੁਝੇ ਸਲਾਮ 2’ ਅਤੇ ‘ਗਦਰ 3’ ਸ਼ਾਮਲ ਹਨ।

By Gurpreet Singh

Leave a Reply

Your email address will not be published. Required fields are marked *