ਹਤਿੰਦਰ ਮੋਹਨ ਸ਼ਰਮਾ ਸਕੱਤਰ ਅਤੇ ਵਿਸ਼ਾਲ ਸ਼ਰਮਾ ਨੂੰ ਦੁਬਾਰਾ ਚੁਣਿਆ ਖਜ਼ਾਨਚੀ
ਡੇਰਾਬੱਸੀ,8 ਮਾਰਚ (ਨੈਸ਼ਨਲ ਟਾਈਮਜ਼ ਬਿਊਰੋ):- ਭਾਰਤ ਵਿਕਾਸ ਪ੍ਰੀਸ਼ਦ ਦੀ (2025-26) ਲਈ ਸਲਾਨਾ ਚੋਣ ਸਰਬਸੰਮਤੀ ਸ਼ੁਕਰਵਾਰ ਨੂੰ ਪੰਡਿਤ ਕੇਸੋਰਾਮ ਵਿਆਸ ਪ੍ਰੀਸ਼ਦ ਭਵਨ ਵਿਖੇ ਹੋਈ l ਜਿਸ ਵਿੱਚ ਵੱਡੀ ਗਿਣਤੀ ਵਿਚ ਪ੍ਰੀਸ਼ਦ ਮੈਂਬਰਾਂ ਨੇ ਹਿੱਸਾ ਲਿਆ l ਪ੍ਰੀਸ਼ਦ ਦੇ ਪ੍ਰੈਸ ਸਕੱਤਰ ਅਤੇ ਸਮਾਜ ਸੇਵੀ ਪਰਮਜੀਤ ਰੰਮੀ ਸੈਣੀ ਨੇ ਦੱਸਿਆ ਕਿ ਚੋਣ ਅਬਜਰਵਰ ਸੰਜੀਵ ਸੇਠੀ ਦੀ ਅਗਵਾਈ ਹੇਠ ਚੋਣ ਕਰਵਾਈ ਗਈ l ਜਿਸ ਵਿੱਚ ਸਰਬ ਸੰਮਤੀ ਨਾਲ ਪਿਛਲੇ ਸਾਲ ਰਹੇ ਪ੍ਰਧਾਨ ਸੁਰਿੰਦਰ ਅਰੋੜਾ ਨੂੰ ਪ੍ਰਧਾਨਗੀ ਲਈ ਦੁਬਾਰੇ ਚੁਣ ਲਿਆ ਗਿਆ l ਇਸੇ ਤਰ੍ਹਾਂ ਜਨਰਲ ਸਕੱਤਰ ਦੇ ਅਹੁਦੇ ਲਈ ਹਤਿੰਦਰ ਮੋਹਨ ਸ਼ਰਮਾ ਅਤੇ ਖਜਾਨਚੀ ਦੇ ਅਹੁਦੇ ਲਈ ਵਿਸ਼ਾਲ ਸ਼ਰਮਾ ਨੂੰ (2025-26) ਲਈ ਦੁਬਾਰੇ ਚੁਣਿਆ ਗਿਆ lਨਵੇਂ ਚੁਣੇ ਪ੍ਰਧਾਨ ਸੁਰਿੰਦਰ ਅਰੋੜਾ ਨੇ ਪਰਿਸ਼ਦ ਮੈਂਬਰਾਂ ਨੂੰ ਵਿਸ਼ਵਾਸ ਦਵਾਇਆ ਕੀ ਉਹ ਪਿਛਲੇ ਸਾਲ ਦੀ ਤਰ੍ਹਾਂ ਆਉਣ ਵਾਲੇ ਸਾਲ ਵਿੱਚ ਵੀ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਵਧਾਉਣਗੇ l ਇਸ ਮੌਕੇ ਸੂਬੇ ਦੇ ਵਾਈਸ ਪ੍ਰਧਾਨ ਸੁਸ਼ੀਲ ਵਿਆਸ ਨੇ ਦੁਬਾਰਾ ਬਣੀ ਟੀਮ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਦੱਸਿਆ ਕਿ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਭਾਰਤ ਵਿਕਾਸ ਪਰਿਸ਼ਦ ਡੇਰਾਬੱਸੀ ਦੀ ਬਰਾਂਚ ਸਮਾਜ ਸੇਵਾ ਦੇ ਕੰਮਾਂ ਵਿੱਚ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਪਹਿਲੇ ਸਥਾਨ ਤੇ ਰਹੀ ਹੈ l ਉਹਨਾਂ ਉਮੀਦ ਕੀਤੀ ਕਿ ਆਉਣ ਵਾਲੇ ਸਾਲਾਂ ਵਿੱਚ ਵੀ ਡੇਰਾਬੱਸੀ ਦੀ ਬਰਾਂਚ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਵਧਾਉਂਦੀ ਹੋਈ ਸੂਬੇ ਵਿੱਚ ਪਹਿਲਾ ਸਥਾਨ ਹਾਸਿਲ ਕਰੇਗੀ। ਇਸ ਮੌਕੇ ਰੀਜਨਲ ਜੁਆਇੰਟ ਸਕੱਤਰ ਸੋਮ ਨਾਥ ਸ਼ਰਮਾ, ਸੂਬਾ ਕਨਵੀਨਰ ਬ੍ਰਿਜ ਮਹਾਜਨ, ਬਰਖਾ ਰਾਮ, ਉਪੇਸ਼ ਬਾਂਸਲ, ਅਸ਼ਵਨੀ ਜੈਨ, ਰਮੇਸ ਮਹਿੰਦਰੂ , ਰੰਜਨਾ ਸ਼ਰਮਾ, ਅਨੁਪਮ ਕਾਲੀਆ, ਮਹਿਲਾ ਪ੍ਰਮੁੱਖ ਨਵਨੀਤ ਕੌਰ, ਰਜਨੀਸ਼ ਸ਼ਰਮਾ, ਕ੍ਰਿਸ਼ਨ ਲਾਲ ਉਪਨੇਜਾ ਤੋਂ ਇਲਾਵਾ ਪ੍ਰੀਸ਼ਦ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ l