ਇੰਡੋਨੇਸ਼ੀਆ

ਫਿਰ ਆਇਆ ਜ਼ੋਰਦਾਰ ਭੂਚਾਲ, ਕੰਬ ਗਈ ਧਰਤੀ! ਡਰ ਦੇ ਮਾਰੇ ਘਰਾਂ ‘ਚੋਂ ਬਾਹਰ ਭੱਜੇ ਲੋਕ

ਫਿਰ ਆਇਆ ਜ਼ੋਰਦਾਰ ਭੂਚਾਲ, ਕੰਬ ਗਈ ਧਰਤੀ! ਡਰ ਦੇ ਮਾਰੇ ਘਰਾਂ ‘ਚੋਂ ਬਾਹਰ ਭੱਜੇ ਲੋਕ

ਜਕਾਰਤਾ : ਇੰਡੋਨੇਸ਼ੀਆ ਵਿਚ ਇਕ ਤੋਂ ਬਾਅਦ ਦੂਜੇ ਜ਼ਬਰਦਸਤ ਭੂਚਾਲ ਦੇ ਝਟਕੇ ਲੱਗੇ ਹਨ। ਦੇਸ਼ ਦੀ ਮੌਸਮ ਵਿਗਿਆਨ, ਜਲਵਾਯੂ ਅਤੇ ਭੂ-ਭੌਤਿਕ ਵਿਗਿਆਨ ਏਜੰਸੀ ਦੇ ਅਨੁਸਾਰ ਮੰਗਲਵਾਰ ਨੂੰ ਇੰਡੋਨੇਸ਼ੀਆ ਦੇ ਉੱਤਰੀ ਸੁਲਾਵੇਸੀ ਸੂਬੇ ਵਿੱਚ 6.6 ਤੀਬਰਤਾ ਦਾ ਭੂਚਾਲ ਆਇਆ, ਜਿਸ ਨੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਭੂਚਾਲ ਦੇ ਝਟਕੇ ਜਕਾਰਤਾ ਦੇ ਸਮੇਂ ਅਨੁਸਾਰ ਸ਼ਾਮ 5:17 ਵਜੇ (1017 GMT) ਆਏ, ਜਿਸਦਾ ਕੇਂਦਰ ਕੇਪੁਲਾਂਗ ਤਲੌਦ ਰੀਜੈਂਸੀ ਤੋਂ 67 ਕਿਲੋਮੀਟਰ ਦੱਖਣ-ਪੂਰਬ ਵਿੱਚ ਸਮੁੰਦਰੀ ਤਲ ਤੋਂ 107 ਕਿਲੋਮੀਟਰ ਦੀ ਡੂੰਘਾਈ ਵਿੱਚ ਸਥਿਤ ਸੀ। ਏਜੰਸੀ ਨੇ ਸੁਨਾਮੀ ਦੀ ਚੇਤਾਵਨੀ ਜਾਰੀ ਨਹੀਂ ਕੀਤੀ, ਕਿਉਂਕਿ ਭੂਚਾਲ ਤੋਂ ਵਿਨਾਸ਼ਕਾਰੀ ਲਹਿਰਾਂ ਪੈਦਾ ਹੋਣ ਦੀ ਉਮੀਦ ਨਹੀਂ ਸੀ। ਭੂਚਾਲ…
Read More