01
Aug
ਨੈਸ਼ਨਲ ਟਾਈਮਜ਼ ਬਿਊਰੋ :- ਬਹੁਜਨ ਸਮਾਜ ਪਾਰਟੀ ਨੇ ਪੰਜਾਬ ਸੰਭਾਲੋ ਮੁਹਿੰਮ ਸ਼ੁਰੂ ਕੀਤੀ ਹੈ। ਬਸਪਾ ਦੇ ਸੂਬਾਈ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਲੋਕਾਂ ਨੂੰ ਰਿਲੇਸ਼ਨ ਬਚਾਉਣ ਲਈ ਨਹੀਂ, ਸਗੋਂ ਜਨਰੇਸ਼ਨ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਰਿਲੇਸ਼ਨ (ਸਬੰਧ) ਬਣਾਉਣ ਲਈ ਹੁਣ ਤੱਕ ਕਈ ਸਰਕਾਰਾਂ ਚੁਣ ਲਈਆਂ ਪਰ ਜਨਰੇਸ਼ਨ (ਨੌਜਵਾਨ ਪੀੜ੍ਹੀ) ਬਚਾਉਣ ਲਈ ਕਿਸੇ ਸਰਕਾਰ ਨੇ ਕੰਮ ਨਹੀਂ ਕੀਤੀ। ਨੌਜਵਾਨ ਪੀੜ੍ਹੀ ਨਸ਼ਿਆਂ ਦੇ ਦਲਦਲ ਵਿਚ ਫਸ ਚੁੱਕੀ ਹੈ ਅਤੇ ਵੱਡੀ ਗਿਣਤੀ ਵਿਚ ਨੌਜਵਾਨ ਪਰਵਾਸ ਕਰ ਰਹੇ ਹਨ। ਗੱਲਬਾਤ ਕਰਦਿਆਂ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਅਜ਼ਾਦੀ ਬਾਅਦ ਪੰਜਾਬ ਦੇ ਬਣੇ ਕਿਸੇ ਵੀ ਮੁੱਖ ਮੰਤਰੀ ’ਤੇ ਕਰਜ਼ਾ ਨਹੀਂ ਚੜਿਆ…