06
Feb
ਨਵੀਂ ਦਿੱਲੀ - ਸੋਨਾ ਨਿੱਤ ਨਵੇਂ ਰਿਕਾਰਡ ਬਣਾ ਰਿਹਾ ਹੈ। ਬੁੱਧਵਾਰ ਨੂੰ 84000 ਦੇ ਪੱਧਰ ਨੂੰ ਪਾਰ ਕਰਨ ਤੋਂ ਬਾਅਦ ਅੱਜ ਵੀ ਕੀਮਤਾਂ ਵਿੱਚ ਵਾਧਾ ਜਾਰੀ ਹੈ। ਵੀਰਵਾਰ ਯਾਨੀ 6 ਫਰਵਰੀ ਨੂੰ ਸੋਨੇ ਦੇ ਗਹਿਣੇ ਖਰੀਦਣ ਵਾਲਿਆਂ ਨੂੰ ਇਕ ਵਾਰ ਫਿਰ ਝਟਕਾ ਲੱਗਾ। MCX 'ਤੇ ਸੋਨਾ 85000 ਦੇ ਪੱਧਰ ਨੂੰ ਛੂਹਣ ਲਈ ਤਿਆਰ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨੇ ਦੀ ਵਾਇਦਾ ਕੀਮਤ 84,642 ਰੁਪਏ ਪ੍ਰਤੀ 10 ਗ੍ਰਾਮ ਹੈ ਜਦਕਿ ਚਾਂਦੀ ਦੀ ਕੀਮਤ 'ਚ ਗਿਰਾਵਟ ਦਿਖਾਈ ਦੇ ਰਹੀ ਹੈ। ਇਹ 0.35 ਫੀਸਦੀ ਡਿੱਗ ਕੇ 95,625 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ। ਸੋਨੇ 'ਚ ਵਾਧੇ ਦੇ 5 ਮੁੱਖ ਕਾਰਨ ਟਰੰਪ…