14
Jul
ਬਟਾਲਾ/ਅੱਚਲ ਸਾਹਿਬ : ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਨਾਲ ਸਬੰਧ ਰੱਖਣ ਵਾਲੇ 4 ਗੁਰਗਿਆਂ ਨੂੰ ਥਾਣਾ ਰੰਗੜ ਨੰਗਲ ਦੀ ਪੁਲਸ ਨੇ ਗ੍ਰਿਫਤਾਰ ਕਰ ਕੇ ਮਾਰੂ ਹਥਿਆਰ, ਮੈਗਜ਼ੀਨ, ਰੌਂਦ ਬਰਾਮਦ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ ਪਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਪਿੰਡ ਸੰਗਤਪੁਰਾ ਮੋੜ ’ਤੇ ਪਹੁੰਚੇ ਤਾਂ ਗੁਪਤਚਰ ਨੇ ਗੁਪਤ ਸੂਚਨਾ ਦਿੱਤੀ ਕਿ ਸਿਕੰਦਰ ਉਰਫ ਗੋਲਾ, ਲਵਪ੍ਰਤੀ ਉਰਫ ਲਵ ਤੇ ਓਂਕਾਰ ਸਿੰਘ ਵਾਸੀਆਨ ਸ਼ਾਹਬਾਦ ਅਤੇ ਗਗਨਦੀਪ ਸਿੰਘ ਉਰਫ ਗਿਆਨੀ ਵਾਸੀ ਗਾਂਧੀ ਕੈਂਪ ਬਟਾਲਾ ਇਸ ਵੇਲੇ ਪਿੰਡ ਸ਼ਾਹਬਾਦ ਦੀ ਸੜਕ ’ਤੇ ਖੜ੍ਹੇ ਹਨ ਅਤੇ ਇਨ੍ਹਾਂ ਕੋਲੋਂ ਨਾਜਾਇਜ਼ ਅਸਲਾ ਹੈ ਤੇ ਇਹ ਗੈਂਗਸਟਰ…
