30
Jun
ਕਰਨਾਟਕ ਦੇ ਤੁਮਕੁਰੂ ਜ਼ਿਲ੍ਹੇ ਦੇ ਕੁਨੀਗਲ ਨੇੜੇ ਬਾਈਪਾਸ 'ਤੇ ਇੱਕ ਮਿੰਨੀ ਟਰੱਕ ਨਾਲ ਕਾਰ ਦੀ ਟੱਕਰ ਹੋਣ ਕਾਰਨ ਕਾਰ 'ਚ ਸਫ਼ਰ ਕਰ ਰਹੇ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਇੱਕ 13 ਸਾਲਾ ਲੜਕਾ ਵੀ ਸ਼ਾਮਲ ਹੈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸੀਬੇ ਗੌੜਾ (50), ਉਸਦੀ ਪਤਨੀ ਸ਼ੋਭਾ (45), ਧੀ ਡੰਬੀਸ਼੍ਰੀ (23) ਅਤੇ ਪੁੱਤਰ ਭਾਨੂਕਿਰਨ (13) ਵਜੋਂ ਹੋਈ ਹੈ। ਪੁਲਸ ਅਨੁਸਾਰ ਇਹ ਹਾਦਸਾ ਐਤਵਾਰ ਰਾਤ ਲਗਭਗ 8 ਵਜੇ ਵਾਪਰਿਆ ਜਦੋਂ ਪਰਿਵਾਰ ਅੱਠਵੀਂ ਜਮਾਤ ਦੇ ਵਿਦਿਆਰਥੀ ਭਾਨੂਕਿਰਨ ਨੂੰ ਕੁਨੀਗਲ ਦੇ ਬਾਹਰਵਾਰ ਸਥਿਤ ਬਿਡਾਨਾਗ੍ਰੇ ਨੇੜੇ ਉਸਦੇ ਹੋਸਟਲ 'ਚ ਛੱਡਣ…