01
Jul
ਚੰਡੀਗੜ੍ਹ : ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ 'ਕੌਮੀ ਡਾਕਟਰ ਦਿਵਸ' 'ਤੇ ਇੱਥੇ ਅਹਿਮ ਪ੍ਰੈੱਸ ਕਾਨਫਰੰਸ ਕਰਦਿਆਂ ਅਹਿਮ ਐਲਾਨ ਕੀਤਾ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਸੂਬੇ ਦੇ 65 ਲੱਖ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦਾ ਬੀਮਾ ਮਿਲੇਗਾ। ਇਸ ਦੇ ਨਾਲ ਹੀ ਆਮ ਆਦਮੀ ਕਲੀਨਿਕਾਂ 'ਚ ਡੇਂਗੂ, ਪ੍ਰੈੱਗਨੈਂਸੀ, ਐੱਚ. ਆਈ. ਵੀ. ਅਤੇ ਹੈਪੇਟਾਈਟਸ ਦੇਟੈਸਟ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਹੁਣ ਪੰਜਾਬ ਨੇ ਮੈਡੀਕਲ ਖੇਤਰ 'ਚ ਕਾਫੀ ਤਰੱਕੀ ਕਰ ਲਈ ਹੈ ਅਤੇ ਹਾਰਟ ਅਟੈਕ ਦੀ ਬੀਮਾਰੀ ਦਾ ਇਲਾਜ ਅਤਿ-ਆਧੁਨਿਕ ਤਰੀਕੇ ਨਾਲ ਹੋ ਰਿਹਾ ਹੈ। ਜਦੋਂ ਕਿਸੇ ਨੂੰ…