18
Sep
ਅੰਮ੍ਰਿਤਸਰ - ਸਿਹਤ ਵਿਭਾਗ ਵਲੋਂ ਜ਼ਿਲੇ ’ਚ ਖੋਲ੍ਹੇ ਗਏ 72 ਮੁਹੱਲਾ ਕਲੀਨਿਕ ਮਰੀਜ਼ਾਂ ਦੇ ਸਫਲ ਇਲਾਜ ਲਈ ਲਾਭਦਾਇਕ ਸਾਬਿਤ ਹੋ ਰਹੇ ਹਨ। ਪਿਛਲੇ 30 ਦਿਨਾਂ ’ਚ ਮੁਹੱਲਾ ਕਲੀਨਿਕਾਂ ਤੋਂ 1 ਲੱਖ 52 ਹਜ਼ਾਰ ਮਰੀਜ਼ਾਂ ਨੇ ਜਾਂਚ ਕਰਵਾ ਕੇ ਮੁਫਤ ਦਵਾਈ ਹਾਸਲ ਕੀਤੀ ਹੈ। ਉਕਤ ਮਰੀਜ਼ਾਂ ’ਚੋਂ 26,134 ਮਰੀਜ਼ਾਂ ਦੇ ਵੱਖ-ਵੱਖ ਤਰ੍ਹਾਂ ਦੇ ਮੁਫਤ ਟੈਸਟ ਕੀਤੇ ਗਏ ਹਨ। ਵਿਭਾਗ ਵਲੋਂ ਵੱਖ-ਵੱਖ ਬਿਮਾਰੀਆਂ ਨਾਲ ਸਬੰਧਤ 112 ਤਰ੍ਹਾਂ ਦੀ ਦਵਾਈ ਮੁਹੱਲਾ ਕਲੀਨਿਕਾਂ ’ਚ ਉਪਲੱਬਧ ਕਰਵਾਈ ਗਈ ਹੈ। ਮੁਹੱਲਾ ਕਲੀਨਿਕਾਂ ਦੇ ਅਰਬਨ ਖੇਤਰ ਦੇ ਨੋਡਲ ਅਧਿਕਾਰੀ ਅਤੇ ਜ਼ਿਲਾ ਟੀਕਾਕਰਨ ਅਧਿਕਾਰੀ ਡਾ. ਭਾਰਤੀ ਧਵਨ ਦੀ ਅਗਵਾਈ ’ਚ ਮਰੀਜ਼ਾਂ ਨੂੰ ਜ਼ਮੀਨੀ ਪੱਧਰ ’ਤੇ ਲਾਭ ਦੇਣ ’ਚ ਵਿਭਾਗ…
