01
Apr
ਅਬੂ ਧਾਬੀ ਦੇ ਮਸ਼ਹੂਰ ਯਾਸ ਵਾਟਰਵਰਲਡ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਨਾਲ ਯਾਸ ਟਾਪੂ ਉੱਤੇ ਸੰਘਣਾ ਕਾਲਾ ਧੂੰਆਂ ਫੈਲ ਗਿਆ। ਜਾਣਕਾਰੀ ਮੁਤਾਬਕ, ਅੱਗ ਵਾਟਰ ਪਾਰਕ ਦੇ ਨਿਰਮਾਣ ਅਧੀਨ ਹਿੱਸੇ ਵਿੱਚ ਦੁਪਹਿਰ 2 ਵਜੇ ਦੇ ਕਰੀਬ ਲੱਗੀ। ਅੱਗ ਇੰਨੀ ਭਿਆਨਕ ਸੀ ਕਿ ਨੇੜਲੇ ਫੇਰਾਰੀ ਵਰਲਡ ਅਤੇ ਯਾਸ ਮਰੀਨਾ ਸਰਕਟ ਉੱਤੇ ਕਾਲੇ ਧੂੰਏਂ ਦੇ ਗੁਬਾਰ ਦਿਖਾਈ ਦਿੱਤੇ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਵੀਡੀਓਜ਼ ਅਤੇ ਤਸਵੀਰਾਂ ਵਿੱਚ ਇਨ੍ਹਾਂ ਸਥਾਨਾਂ ਨੂੰ ਧੂੰਏਂ ਵਿੱਚ ਘਿਰਿਆ ਦੇਖਿਆ ਜਾ ਸਕਦਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਅਬੂ ਧਾਬੀ ਪੁਲਸ ਅਤੇ ਸਿਵਲ ਡਿਫੈਂਸ ਯੂਨਿਟ ਤੁਰੰਤ ਘਟਨਾ ਸਥਾਨ 'ਤੇ ਪਹੁੰਚੇ ਅਤੇ ਅੱਗ ਬੁਝਾਉਣ ਦੀ…