Amarnath yatra

ਪਵਿੱਤਰ ਅਮਰਨਾਥ ਗੁਫਾ ’ਚ ਛੜੀ ਪੂਜਾ ਦੇ ਨਾਲ ਅਮਰਨਾਥ ਯਾਤਰਾ ਸੰਪੰਨ

ਪਵਿੱਤਰ ਅਮਰਨਾਥ ਗੁਫਾ ’ਚ ਛੜੀ ਪੂਜਾ ਦੇ ਨਾਲ ਅਮਰਨਾਥ ਯਾਤਰਾ ਸੰਪੰਨ

ਸ਼੍ਰੀਨਗਰ/ਜੰਮੂ,- ਪਵਿੱਤਰ ਅਮਰਨਾਥ ਧਾਮ ’ਚ ਸਾਉਣ ਮਹੀਨੇ ਦੀ ਪੂਰਨਮਾਸ਼ੀ ’ਤੇ ਭਗਵਾਨ ਸ਼ਿਵ ਅਤੇ ਪਾਰਵਤੀ ਦੇ ਸਵਰੂਪ ਦੋਵਾਂ ਛੜੀਆਂ ਦੀ ਵੈਦਿਕ ਮੰਤਰ ਉਚਾਰਣ ਨਾਲ ਪੂਜਾ ਕੀਤੀ ਗਈ। ਸ਼ਨੀਵਾਰ ਸਵੇਰੇ ਪੰਚਤਰਣੀ ਤੋਂ ਪਵਿੱਤਰ ਛੜੀ ਮੁਬਾਰਕ ਅਮਰਨਾਥ ਧਾਮ ਲਈ ਰਵਾਨਾ ਹੋਈ ਅਤੇ ਜਿਸ ਸਥਾਨ ’ਤੇ ਬਾਬਾ ਬਰਫਾਨੀ ਬਿਰਾਜਮਾਨ ਹੁੰਦੇ ਹਨ, ਉੱਥੇ ਇਨ੍ਹਾਂ ਪਵਿੱਤਰ ਛੜੀਆਂ ਦੀ ਪੂਜਾ ਦੇ ਨਾਲ ਹੀ 3 ਜੁਲਾਈ ਨੂੰ ਸ਼ੁਰੂ ਹੋਈ ਸਾਲਾਨਾ ਅਮਰਨਾਥ ਯਾਤਰਾ ਸੰਪੰਨ ਹੋ ਗਈ। ਪਹਿਲਗਾਮ ’ਚ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕਿਆਸ ਲਾਏ ਜਾ ਰਹੇ ਸਨ ਕਿ ਇਸ ਹਮਲੇ ਦਾ ਯਾਤਰਾ ’ਤੇ ਅਸਰ ਪਵੇਗਾ ਪਰ ਇਸ ਦੇ ਬਾਵਜੂਦ ਦੇਸ਼ ਦੇ ਕੋਨੇ-ਕੋਨੇ ਤੋਂ ਆਏ 4.20 ਲੱਖ…
Read More
ਭਾਰੀ ਬਾਰਿਸ਼ ਤੇ ਜ਼ਮੀਨ ਖਿਸਕਣ ਕਾਰਨ ਅਮਰਨਾਥ ਯਾਤਰਾ ਪ੍ਰਭਾਵਿਤ, ਫੌਜ ਨੇ 500 ਤੋਂ ਵੱਧ ਸ਼ਰਧਾਲੂਆਂ ਨੂੰ ਬਚਾਇਆ

ਭਾਰੀ ਬਾਰਿਸ਼ ਤੇ ਜ਼ਮੀਨ ਖਿਸਕਣ ਕਾਰਨ ਅਮਰਨਾਥ ਯਾਤਰਾ ਪ੍ਰਭਾਵਿਤ, ਫੌਜ ਨੇ 500 ਤੋਂ ਵੱਧ ਸ਼ਰਧਾਲੂਆਂ ਨੂੰ ਬਚਾਇਆ

ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ਦੇ ਉੱਪਰੀ ਇਲਾਕਿਆਂ ਵਿੱਚ ਲਗਾਤਾਰ ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਕਾਰਨ ਅਮਰਨਾਥ ਯਾਤਰਾ ਇੱਕ ਵਾਰ ਫਿਰ ਪ੍ਰਭਾਵਿਤ ਹੋਈ ਹੈ। ਮੰਗਲਵਾਰ, 16 ਜੁਲਾਈ ਨੂੰ ਸ਼ਾਮ 7:15 ਵਜੇ ਦੇ ਕਰੀਬ ਰਾਇਲਪਾਥਰੀ ਅਤੇ ਬ੍ਰਾਰੀਮਾਰਗ ਦੇ ਵਿਚਕਾਰ ਜ਼ੈੱਡ-ਟਰਨ ਖੇਤਰ ਵਿੱਚ ਇੱਕ ਵੱਡਾ ਜ਼ਮੀਨ ਖਿਸਕਣ ਕਾਰਨ ਯਾਤਰਾ ਦਾ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ। ਇਸ ਘਟਨਾ ਤੋਂ ਬਾਅਦ ਸੈਂਕੜੇ ਸ਼ਰਧਾਲੂ ਰਸਤੇ ਵਿੱਚ ਫਸ ਗਏ ਅਤੇ ਸਥਿਤੀ ਤਣਾਅਪੂਰਨ ਹੋ ਗਈ। ਫੌਜ ਨੇ ਕਮਾਨ ਸੰਭਾਲ ਲਈ, ਤੇਜ਼ੀ ਨਾਲ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਖ਼ਬਰ ਮਿਲਦੇ ਹੀ ਬ੍ਰਾਰੀਮਾਰਗ ਵਿਖੇ ਤਾਇਨਾਤ ਭਾਰਤੀ ਫੌਜ ਦੇ ਜਵਾਨਾਂ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਫੌਜ ਨੇ ਲਗਭਗ 500…
Read More

Amarnath Yatra ‘ਤੇ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ: ਮਿਲਣਗੀਆਂ ਇਹ ਸਹੂਲਤਾਵਾਂ

ਸ੍ਰੀਨਗਰ : ਉਪ ਰਾਜਪਾਲ ਮਨੋਜ ਸਿਨਹਾ ਨੇ ਜਲਦੀ ਸ਼ੁਰੂ ਹੋਣ ਵਾਲੀ ਅਮਰਨਾਥ ਯਾਤਰਾ ਤੋਂ ਪਹਿਲਾ ਸ੍ਰੀਨਗਰ ਦੇ ਪੰਥਾ ਚੌਕ ਵਿਖੇ ਨਵੇਂ ਬਣੇ ਯਾਤਰੀ ਨਿਵਾਸ ਦਾ ਉਦਘਾਟਨ ਕੀਤਾ। ਉਹਨਾਂ ਨੇ ਇਸ ਦੌਰਾਨ ਕਿਹਾ ਕਿ ਇਸ ਸਾਲ ਦੇ ਪ੍ਰਬੰਧ ਪੈਮਾਨੇ ਅਤੇ ਗੁਣਵੱਤਾ ਦੋਵਾਂ ਪੱਖੋਂ ਪਿਛਲੇ ਸਾਲਾਂ ਨਾਲੋਂ ਬਿਹਤਰ ਹਨ। ਨਵੀਂ ਸਹੂਲਤ ਵਿਚ 1300 ਸ਼ਰਧਾਲੂਆਂ ਦੇ ਠਹਿਰਨ ਦੀ ਸਮਰੱਥਾ ਕੀਤੀ ਗਈ ਹੈ, ਜਿਸ ਨਾਲ ਸ਼ਰਧਾਲੂਆਂ ਲਈ ਰਿਹਾਇਸ਼ ਦੇ ਬੁਨਿਆਦੀ ਢਾਂਚੇ ਵਿਚ ਕਾਫ਼ੀ ਵਾਧਾ ਹੋਇਆ ਹੈ। ਯਾਤਰੀ ਨਿਵਾਸ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਨਾਂ ਨਾਲ ਗੱਲਬਾਤ ਕਰਦਿਆਂ ਐੱਲਡੀ ਸਿਨਹਾ ਨੇ ਕਿਹਾ ਕਿ ਇਹ ਯਾਤਰੀ ਨਿਵਾਸ ਬਾਬਾ ਬਰਫ਼ਾਨੀ ਦੇ ਸ਼ਰਧਾਲੂਆਂ ਨੂੰ ਬਿਹਤਰ ਸਹੂਲਤਾਂ ਪ੍ਰਧਾਨ ਕਰਨ ਅਤੇ…
Read More
ਸ੍ਰੀ ਅਮਰਨਾਥ ਜੀ ਦੇ ਭੰਡਾਰੇ ਲਈ ਪੰਜ ਟਰੱਕ ਸਾਬਕਾ ਸਪੀਕਰ ਰਾਣਾ ਕੇਪੀ ਤੇ ਸੁਆਮੀ ਮੁਲਖ ਰਾਜ ਗਿਰੀ ਵੱਲੋਂ ਰਵਾਨਾ

ਸ੍ਰੀ ਅਮਰਨਾਥ ਜੀ ਦੇ ਭੰਡਾਰੇ ਲਈ ਪੰਜ ਟਰੱਕ ਸਾਬਕਾ ਸਪੀਕਰ ਰਾਣਾ ਕੇਪੀ ਤੇ ਸੁਆਮੀ ਮੁਲਖ ਰਾਜ ਗਿਰੀ ਵੱਲੋਂ ਰਵਾਨਾ

ਨੈਸ਼ਨਲ ਟਾਈਮਜ਼ ਬਿਊਰੋ :- ਬਾਬਾ ਬਰਫਾਨੀ ਜੀ ਦੀ ਪਵਿੱਤਰ ਗੁਫਾ ਅਮਰਨਾਥ ਜੀ ਦੀ ਯਾਤਰਾ ਸ਼ੁਰੂ ਹੋ ਗਈ ਹੈ। ਬਾਬਾ ਬਰਫਾਨੀ ਜੀ ਦੇ ਦਰਸ਼ਨਾਂ ਲਈ ਅਮਰਨਾਥ ਪਹੁੰਚ ਰਹੀ ਸੰਗਤ ਦੇ ਵਾਸਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵ ਆਸ਼ਰਮ ਮੋਜੋਵਾਲ ਨੰਗਲ ਤੋਂ 70ਵੀਂ ਸ੍ਰੀ ਅਮਰਨਾਥ ਜੀ ਦੇ ਵਿਸ਼ਾਲ ਭੰਡਾਰੇ ਲਈ ਪੰਜ ਟਰੱਕ ਅੱਜ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਅਤੇ ਸ਼ਿਵ ਆਸ਼ਰਮ ਮੋਜੋਵਾਲ ਨੰਗਲ ਦੇ ਗੱਦੀ ਨਸ਼ੀਨ ਸੁਆਮੀ ਮੁਲਖ ਰਾਜ ਗਿਰੀ ਜੀ ਵੱਲੋਂ ਲੰਗਰ ਦੇ ਸਮਾਨ ਕੰਬਲ, ਗੱਦੇ, ਬਿਸਤਰਿਆਂ ਤੇ ਹੋਰ ਸਮਾਨ ਦੇ ਨਾਲ ਭਰੇ ਇਨ੍ਹਾਂ ਪੰਜਾਂ ਟਰੱਕਾਂ ਧਾਰਮਿਕ ਵਿਧੀ ਵਿਧਾਨ ਦੇ ਨਾਲ ਪੂਜਾ ਅਰਚਨਾ ਕਰ ਹਰੀ…
Read More
ਪਹਿਲਗਾਮ ਹਮਲੇ ਤੋਂ ਬਾਅਦ, ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ, ਸੁਰੱਖਿਆ ਵਧਾਈ – ਡਰੋਨ ਤੇ ਸੀਸੀਟੀਵੀ ਰਾਹੀਂ ਨਿਗਰਾਨੀ

ਪਹਿਲਗਾਮ ਹਮਲੇ ਤੋਂ ਬਾਅਦ, ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ, ਸੁਰੱਖਿਆ ਵਧਾਈ – ਡਰੋਨ ਤੇ ਸੀਸੀਟੀਵੀ ਰਾਹੀਂ ਨਿਗਰਾਨੀ

ਸ੍ਰੀਨਗਰ, 18 ਜੂਨ : ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਅਮਰਨਾਥ ਯਾਤਰਾ ਇਸ ਵਾਰ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਲਈ ਇੱਕ ਵੱਡੀ ਚੁਣੌਤੀ ਬਣ ਕੇ ਉਭਰੀ ਹੈ। ਇਸ ਸਾਲ ਦੀ ਯਾਤਰਾ 'ਤੇ ਸੁਰੱਖਿਆ ਚੌਕਸੀ ਵਧਾ ਦਿੱਤੀ ਗਈ ਹੈ, ਪਰ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਸ਼ਰਧਾਲੂਆਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਆਵੇਗੀ ਅਤੇ ਯਾਤਰਾ ਪੂਰੀ ਤਰ੍ਹਾਂ ਸਫਲ ਹੋਵੇਗੀ। ਇਸ ਦੌਰਾਨ, ਸੁਰੱਖਿਆ ਤਿਆਰੀਆਂ ਨੂੰ ਲੈ ਕੇ ਦਿੱਲੀ ਤੋਂ ਸ਼੍ਰੀਨਗਰ ਤੱਕ ਮੀਟਿੰਗਾਂ ਦੀ ਇੱਕ ਲੜੀ ਚੱਲ ਰਹੀ ਹੈ। ਮੰਗਲਵਾਰ ਨੂੰ, ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਨੇ ਸ਼੍ਰੀਨਗਰ ਵਿੱਚ ਸੁਰੱਖਿਆ ਏਜੰਸੀਆਂ ਨਾਲ ਇੱਕ ਉੱਚ-ਪੱਧਰੀ…
Read More
ਅਮਰਨਾਥ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ, ਹੁਣ ਸਾਰੀ ਲੋਕੇਸ਼ਨ ਹੋਵੇਗੀ ਟ੍ਰੈਕ

ਅਮਰਨਾਥ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ, ਹੁਣ ਸਾਰੀ ਲੋਕੇਸ਼ਨ ਹੋਵੇਗੀ ਟ੍ਰੈਕ

ਜੰਮੂ-ਕਸ਼ਮੀਰ ਵਿੱਚ ਅਮਰਨਾਥ ਯਾਤਰਾ 2025 ਦੀਆਂ ਤਿਆਰੀਆਂ ਪੂਰੇ ਜ਼ੋਰਾਂ 'ਤੇ ਹਨ। ਇਸ ਸਾਲ ਯਾਤਰਾ 3 ਜੁਲਾਈ ਨੂੰ ਸ਼ੁਰੂ ਹੋਵੇਗੀ ਅਤੇ ਪਹਿਲਗਾਮ ਵਿੱਚ ਹਾਲ ਹੀ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਯਾਤਰਾ ਸੁਰੱਖਿਆ ਏਜੰਸੀਆਂ ਅਤੇ ਸਰਕਾਰ ਲਈ ਹੋਰ ਵੀ ਸੰਵੇਦਨਸ਼ੀਲ ਹੋ ਗਈ ਹੈ। ਸਰਕਾਰ ਨੇ ਇਹ ਯਕੀਨੀ ਬਣਾਉਣ ਨੂੰ ਪ੍ਰਮੁੱਖ ਤਰਜੀਹ ਦਿੱਤੀ ਹੈ ਕਿ ਯਾਤਰਾ ਸ਼ਾਂਤੀਪੂਰਨ ਅਤੇ ਸੁਰੱਖਿਅਤ ਢੰਗ ਨਾਲ ਚਲਾਈ ਜਾਵੇ। ਬੇਸ ਕੈਂਪਾਂ ਵਿੱਚ ਸਹੂਲਤਾਂ ਵਧਾਈਆਂ ਗਈਆਂਅਮਰਨਾਥ ਯਾਤਰਾ ਲਈ ਦੋ ਮੁੱਖ ਬੇਸ ਕੈਂਪਾਂ - ਸੋਨਮਰਗ ਵਿੱਚ ਬਾਲਟਾਲ ਅਤੇ ਅਨੰਤਨਾਗ ਦੇ ਪਹਿਲਗਾਮ ਵਿੱਚ ਨੂਨਵਾਨ ਵਿੱਚ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਪਹਿਲਾਂ, ਜਿੱਥੇ ਸਿਰਫ਼ ਟੈਂਟ ਲਗਾਏ ਜਾਂਦੇ ਸਨ, ਹੁਣ ਸ਼ਰਧਾਲੂਆਂ ਲਈ…
Read More
ਕਸ਼ਮੀਰ ‘ਚ ਆਤੰਕੀਆਂ ਵੱਲੋਂ 28 ਨਿਰਦੋਸ਼ਾਂ ਦੀ ਹੱਤਿਆ ਵਿਰੁੱਧ ਭਾਜਪਾ ਨੇ ਪਾਕਿਸਤਾਨ ਖ਼ਿਲਾਫ ਕੀਤਾ ਰੋਸ ਪ੍ਰਦਰਸ਼ਨ

ਕਸ਼ਮੀਰ ‘ਚ ਆਤੰਕੀਆਂ ਵੱਲੋਂ 28 ਨਿਰਦੋਸ਼ਾਂ ਦੀ ਹੱਤਿਆ ਵਿਰੁੱਧ ਭਾਜਪਾ ਨੇ ਪਾਕਿਸਤਾਨ ਖ਼ਿਲਾਫ ਕੀਤਾ ਰੋਸ ਪ੍ਰਦਰਸ਼ਨ

ਨੈਸ਼ਨਲ ਟਾਈਮਜ਼ ਬਿਊਰੋ :- ਅਮਰਨਾਥ ਯਾਤਰਾ ਤੋਂ ਪਹਿਲਾਂ ਕਸ਼ਮੀਰ ਦੇ ਪਹਿਲਗਾਮ ਵਿਚ ਪਾਕਿਸਤਾਨ-ਪ੍ਰੋਤਸਾਹਤ ਆਤੰਕੀ ਧਿਰਾਂ ਵੱਲੋਂ ਕੀਤੇ ਗਏ ਹਮਲੇ ਵਿਚ ਸੈਲਾਨੀਆਂ ਦੀ ਨਿਰਮਮ ਹੱਤਿਆ ਨੇ ਸਾਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦੇਸ਼ ਭਰ ਵਿਚ ਲੋਕਾਂ ਵਿਚ ਗੁੱਸਾ ਹੈ ਤੇ ਰੋਸ ਪ੍ਰਦਰਸ਼ਨ ਹੋ ਰਹੇ ਹਨ। ਇਸੇ ਕੜੀ ਤਹਿਤ ਅੰਮ੍ਰਿਤਸਰ ਵਿਖੇ ਭਾਜਪਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਹਾਥੀ ਗੇਟ ਚੌਕ 'ਤੇ ਪਾਕਿਸਤਾਨ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਭਾਜਪਾ ਵਰਕਰਾਂ ਨੇ ਪਾਕਿਸਤਾਨ ਦੇ ਝੰਡੇ ਨੂੰ ਸਾੜ ਕੇ ਆਪਣਾ ਰੋਸ ਵਿਖਾਇਆ। ਜਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਭਾਜਪਾ ਸ਼ਹੀਦਾਂ ਦੇ ਪਰਿਵਾਰਾਂ ਦੇ ਦੁੱਖ 'ਚ ਪੂਰੀ ਤਰ੍ਹਾਂ ਸ਼ਾਮਲ…
Read More