Amritsar Airport News

ਅੰਮ੍ਰਿਤਸਰ ਏਅਰਪੋਰਟ ਤੇ 16 ਯਾਤਰੀਆਂ ਤੋਂ ਮਿਲੀਆਂ ਜਾਅਲੀ ਟਿਕਟਾਂ

ਅੰਮ੍ਰਿਤਸਰ ਏਅਰਪੋਰਟ ਤੇ 16 ਯਾਤਰੀਆਂ ਤੋਂ ਮਿਲੀਆਂ ਜਾਅਲੀ ਟਿਕਟਾਂ

ਗੁਰਪ੍ਰੀਤ ਸਿੰਘ :- ਅੰਮ੍ਰਿਤਸਰ ਏਅਰਪੋਰਟ ‘ਤੇ 16 ਯਾਤਰੀਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਦਰਅਸਲ, ਇਹ ਸਾਰੇ ਯਾਤਰੀ ਸ਼ਾਰਜਾਹ (ਯੂ.ਏ.ਈ.) ਜਾਣ ਵਾਲੀ ਫਲਾਈਟ ‘ਚ ਸਫਰ ਕਰਨ ਆਏ ਸਨ, ਇਨ੍ਹਾਂ ਦੇ ਕਬਜ਼ੇ ‘ਚੋਂ ਜਾਅਲੀ ਟਿਕਟਾਂ ਮਿਲੀਆਂ ਹਨ। ਪੁਲਿਸ ਨੇ ਏਅਰਪੋਰਟ ‘ਤੇ ਵੱਡੀ ਕਾਰਵਾਈ ਕਰਦੇ ਹੋਏ ਸਾਰਿਆਂ ਨੂੰ ਹਿਰਾਸਤ ‘ਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਯਾਤਰਾ ਤੋਂ ਪਹਿਲਾਂ ਇੰਡੀਗੋ ਏਅਰਲਾਈਨਜ਼ ਦੀ ਫਲਾਈਟ (6ਓ 1427) ‘ਚ ਸਫਰ ਕਰ ਰਹੇ ਯਾਤਰੀਆਂ ਦੀਆਂ ਟਿਕਟਾਂ ਦੀ ਜਾਂਚ ਕੀਤੀ ਜਾ ਰਹੀ ਸੀ। ਇਨ੍ਹਾਂ 16 ਯਾਤਰੀਆਂ ਦੀਆਂ ਟਿਕਟਾਂ ਸਿਸਟਮ ਵਿੱਚ ਦਿਖਾਈ ਨਹੀਂ ਦਿੱਤੀਆਂ, ਜਿਸ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਦੌਰਾਨ 16 ਯਾਤਰੀਆਂ…
Read More