Amritsar border

ਅੰਮ੍ਰਿਤਸਰ ਸਰਹੱਦ ‘ਤੇ ਵੱਡੀ ਕਾਰਵਾਈ, ਇਕ ਦਿਨ ‘ਚ 6 ਡਰੋਨ ਤੇ 10 ਕਰੋੜ ਦੀ ਹੈਰੋਇਨ ਜ਼ਬਤ

ਅੰਮ੍ਰਿਤਸਰ : ਬੀਐਸਐਫ ਨੇ ਨਸ਼ਾ ਤੇ ਡਰੋਨ ਤਸਕਰੀ ਵਿਰੁੱਧ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਅੰਮ੍ਰਿਤਸਰ ਸੈਕਟਰ ਦੀ ਬੀਐਸਐਫ ਟੀਮ ਨੇ ਸਿਰਫ ਇੱਕ ਦਿਨ ਵਿਚ 6 ਡਰੋਨ ਅਤੇ ਲਗਭਗ 10 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਇਹ ਸਾਰੀ ਬਰਾਮਦਗੀ ਪਿੰਡ ਪਲਮੋਰਾ, ਧਨੌਵਾ ਕਾਲਾ ਅਤੇ ਰੋਡਾ ਵਾਲਾ ਖੁਰਦ ਵਿੱਚ ਕੀਤੀ ਗਈ, ਜੋ ਕਿ ਇਹ ਸਾਰੇ ਇਲਾਕੇ ਸਰਹੱਦ ਨਾਲ ਲੱਗਦੇ  ਹਨ। ਡਰੋਨ ਰਾਹੀਂ ਨਸ਼ਾ ਭੇਜਣ ਦੀ ਕੋਸ਼ਿਸ਼ ਦਬਾਉਣ ਲਈ ਬੀਐਸਐਫ ਵੱਲੋਂ ਚੌਕਸੀ ਵਧਾਈ ਗਈ ਹੈ ਅਤੇ  ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ।
Read More