01
Nov
ਨਵੀਂ ਦਿੱਲੀ (ਗੁਰਪ੍ਰੀਤ ਸਿੰਘ) : ਬਾਬਾ ਬਾਗੇਸ਼ਵਰ ਦੇ ਨਾਂ ਨਾਲ ਮਸ਼ਹੂਰ ਪੀਠਾਧੀਸ਼ਵਰ ਧੀਰੇਂਦਰ ਸ਼ਾਸਤਰੀ ਇੱਕ ਵਾਰ ਫਿਰ ਆਪਣੇ ਕਥਿਤ ਵਿਵਾਦਿਤ ਬਿਆਨ ਕਾਰਨ ਚਰਚਾ ਵਿੱਚ ਹਨ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇੱਕ ਵੀਡੀਓ ਨੂੰ ਲੈ ਕੇ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਹਨ। ਵੀਡੀਓ ਵਿੱਚ ਉਹ ਭਗਵਾਨ ਰਾਮ ਅਤੇ ਸ਼੍ਰੀ ਕ੍ਰਿਸ਼ਨ ਦੀ ਤੁਲਨਾ ਕਰਦੇ ਹੋਏ ਦਿਖਾਈ ਦੇ ਰਹੇ ਹਨ। ਵਾਇਰਲ ਵੀਡੀਓ ਵਿੱਚ ਧੀਰੇਂਦਰ ਸ਼ਾਸਤਰੀ ਨੇ ਸ਼੍ਰੀ ਕ੍ਰਿਸ਼ਨ ਦੇ ਖੜ੍ਹੇ ਹੋਣ ਦੇ ਅੰਦਾਜ਼, ਬੰਸਰੀ ਵਜਾਉਣ ਅਤੇ ਵ੍ਰਿੰਦਾਵਨ ਧਾਮ ਦਾ ਜ਼ਿਕਰ ਕਰਦਿਆਂ ਭਗਵਾਨ ਰਾਮ ਨੂੰ ਸਿੱਧੇਪਣ ਨਾਲ ਜੋੜਿਆ। ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ…
