06
Mar
ਚੰਡੀਗੜ੍ਹ, 8 ਮਾਰਚ: ਉੱਤਰ ਪ੍ਰਦੇਸ਼ ਐਸਟੀਐਫ ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਵਿੱਚ, ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਇੱਕ ਸਰਗਰਮ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸਦੇ ਕਥਿਤ ਤੌਰ 'ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨਾਲ ਸਬੰਧ ਸਨ। ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਦੀ ਪਛਾਣ ਲਾਜ਼ਰ ਮਸੀਹ ਪੁੱਤਰ ਕੁਲਵਿੰਦਰ, ਵਾਸੀ ਪਿੰਡ ਕੁਰਲੀਆਂ, ਥਾਣਾ ਰਾਮਦਾਸ, ਅੰਮ੍ਰਿਤਸਰ (ਪੰਜਾਬ) ਵਜੋਂ ਹੋਈ ਹੈ। ਉਸਨੂੰ ਯੂਪੀ ਦੇ ਕੌਸ਼ਾਂਬੀ ਜ਼ਿਲ੍ਹੇ ਦੇ ਕੋਖਰਾਜ ਥਾਣਾ ਖੇਤਰ ਤੋਂ ਫੜਿਆ ਗਿਆ ਸੀ। https://twitter.com/DGPPunjabPolice/status/1897496865412911532 ਜਰਮਨੀ ਸਥਿਤ ਬੀਕੇਆਈ ਅੱਤਵਾਦੀ ਸਵਰਨ ਸਿੰਘ ਦੇ ਅਧੀਨ ਕਰ ਰਿਹਾ ਸੀ ਕੰਮ ਸੂਤਰਾਂ ਅਨੁਸਾਰ, ਲਾਜ਼ਰ ਮਸੀਹ ਜਰਮਨੀ ਵਿੱਚ ਸਰਗਰਮ ਬੀਕੇਆਈ ਅੱਤਵਾਦੀ ਸਵਰਨ ਸਿੰਘ ਉਰਫ ਜੀਵਨ ਫੌਜੀ ਦੇ ਅਧੀਨ…