23
Feb
ਜ਼ੀਰਕਪੁਰ (ਗੁਰਪ੍ਰੀਤ ਸਿੰਘ): ਬਚਪਨ ਪਲੇ ਸਕੂਲ, ਵੀਆਈਪੀ ਰੋਡ, ਜ਼ੀਰਕਪੁਰ ਵੱਲੋਂ ਸਾਲਾਨਾ ਸਮਾਗਮ ਅਤੇ ਇਨਾਮ ਵੰਡ ਸਮਾਰੋਹ ਮਹਾਤਮਾ ਗਾਂਧੀ ਆਡੀਟੋਰੀਅਮ, ਸੈਕਟਰ 26, ਚੰਡੀਗੜ੍ਹ ਵਿੱਚ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ। ‘ਰੇਨਬੋਅ’ ਥੀਮ ਅਧੀਨ ਹੋਏ ਇਸ ਵਿਸ਼ੇਸ਼ ਸਮਾਗਮ ਨੇ ਵਿਦਿਆਰਥੀਆਂ ਦੀ ਰਚਨਾਤਮਕਤਾ, ਸਿੱਖਿਆ ਅਤੇ ਸੱਭਿਆਚਾਰਕ ਵਿਰਾਸਤ ਨੂੰ ਉਜਾਗਰ ਕੀਤਾ। ਸਮਾਗਮ ਦੀ ਸ਼ੁਰੂਆਤ ਗਣੇਸ਼ ਵੰਦਨਾ ਦੇ ਨਾਲ ਹੋਈ, ਜਿਸ ਤੋਂ ਬਾਅਦ ਛੋਟੇ ਬੱਚਿਆਂ ਵਲੋਂ ਪਾਰੰਪਰਿਕ ਭੰਗੜਾ, ਰੈਟ੍ਰੋ-ਥੀਮ ਆਧਾਰਤ ਪ੍ਰਸਤੁਤੀਆਂ ਅਤੇ ਪਰਿਵਾਰਕ ਮੁੱਲਾਂ ‘ਤੇ ਆਧਾਰਤ ਦਿਲ ਛੂਹਣ ਵਾਲੇ ਨਾਟਕਾਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ। 'ਰੇਨਬੋਅ' ਥੀਮ ਅਧੀਨ ਖਾਸ ਪ੍ਰਦਰਸ਼ਨ ‘ਪਾਣੀ ਬਚਾਓ’ ਵਰਗੇ ਮਹੱਤਵਪੂਰਨ ਸਮਾਜਿਕ ਸੰਦੇਸ਼ ਅਤੇ ਇੱਕ ਜਾਦੂਈ ‘ਪਰੀ ਨਾਚ’ ਨੇ ਦਰਸ਼ਕਾਂ ਨੂੰ ਮੰਤਰਮੁਗਧ…