17
Jan
ਮੁੱਲਾਂਪੁਰ ਦਾਖਾ : ਬੱਦੋਵਾਲ ਗੋਲੀਕਾਂਡ ’ਚ ਦਾਖਾ ਪੁਲਸ ਨੇ 1 ਔਰਤ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ’ਚੋਂ ਔਰਤ ਅਤੇ ਇਕ ਵਿਅਕਤੀ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਮਾਣਯੋਗ ਅਦਾਲਤ ਨੇ ਜੇਲ ਭੇਜ ਦਿੱਤਾ ਹੈ। ਬੰਬੀਹਾ ਗਰੁੱਪ ਦੇ ਨਜ਼ਦੀਕੀ ਕੌਸ਼ਾਲ ਚੌਧਰੀ ਨੂੰ ਗੁਰੂਗ੍ਰਾਮ ਜੇਲ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਡੀ. ਐੱਸ. ਪੀ. ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਬੱਦੋਵਾਲ ਪੁਰਾਣੀਆਂ ਕਾਰਾਂ ਦੇ ਸ਼ੋਅਰੂਮ ’ਤੇ ਗੋਲੀਆਂ ਦਾਗਣ ਵਾਲੇ ਸ਼ੂਟਰਾਂ ਵਲੋਂ ਸੁੱਟੀਆਂ ਪਰਚੀਆਂ ’ਤੇ ਅੰਕਿਤ ਨਾਂ ਪਵਨ ਸ਼ੌਕੀਨ ਦੇ 2 ਨਜ਼ਦੀਕੀਆਂ ਜੋ ਕਿ ਫਿਰੌਤੀਆਂ ਦੇ ਪੈਸੇ ਦੀ ਵੰਡ ਅਤੇ ਸਾਂਭ-ਸੰਭਾਲ ਕਰਦੇ ਸਨ। ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ,…
