03
Jun
ਦੀਨਾਨਗਰ- ਦੀਨਾਨਗਰ ਅਧੀਨ ਆਉਂਦੇ ਪੁਲਸ ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਚੇਚੀਆਂ ਛੌੜੀਆਂ ਦੇ ਕਿਸਾਨ ਦਾ ਪੁੱਤ ਬਿਆਸ ਦਰਿਆ ਦੇ ਵਹਾਅ 'ਚ ਰੁੜ ਗਿਆ। ਜਿਸ ਕਾਰਨ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ ਅਤੇ ਪੂਰੇ ਪਿੰਡ 'ਚ ਸੋਗ ਪਸਰ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਮਨਦੀਪ ਸਿੰਘ (35) ਪੁੱਤਰ ਨਰਿੰਦਰ ਸਿੰਘ ਵਾਸੀ ਚੇਚੀਆਂ ਛੌੜੀਆਂ ਆਪਣੇ ਪਿੰਡ ਦੀ ਹਦੂਦ ਦੇ ਸਾਹਮਣੇ ਦਰਿਆ ਤੋਂ ਪਾਰ ਪੈਂਦੇ ਖੇਤਾਂ ਨੂੰ ਜਾਣ ਲਈ ਦਰਿਆ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਹ ਪਾਣੀ ਦੇ ਤੇਜ਼ ਵਹਾਅ 'ਚ ਰੁੜ ਗਿਆ। ਘਟਨਾ ਸਥਾਨ 'ਤੇ ਪਹੁੰਚੇ ਪਿੰਡ ਵਾਸੀਆਂ ਅਤੇ ਥਾਣਾ ਮੁਖੀ ਦੀਪਿਕਾ ਵੱਲੋਂ ਪੁਲਸ ਪਾਰਟੀ ਸਮੇਤ ਪਾਣੀ 'ਚ ਡੁੱਬੇ ਲਾਪਤਾ…