10
Feb
ਪ੍ਰਸ਼ਾਸਨ ਨੇ ਉਨ੍ਹਾਂ ਸ਼ਰਾਰਤੀ ਅਨਸਰਾਂ ਵਿਰੁੱਧ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ ਜੋ 'ਬੇਟੀ ਬਚਾਓ-ਬੇਟੀ ਪੜ੍ਹਾਓ' ਯੋਜਨਾ ਤਹਿਤ ਸਰਕਾਰੀ ਲਾਭਾਂ ਦਾ ਵਾਅਦਾ ਕਰਕੇ ਲੋਕਾਂ ਤੋਂ ਗੈਰ-ਕਾਨੂੰਨੀ ਤੌਰ 'ਤੇ ਪੈਸੇ ਇਕੱਠੇ ਕਰ ਰਹੇ ਹਨ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਲੁਧਿਆਣਾ ਨੇ ਆਮ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਕੁਝ ਸਮਾਜ ਵਿਰੋਧੀ ਅਨਸਰ ਇਸ ਯੋਜਨਾ ਦੇ ਨਾਮ 'ਤੇ ਜਾਅਲੀ ਫਾਰਮ ਭਰਵਾ ਕੇ ਲੋਕਾਂ ਤੋਂ 550 ਰੁਪਏ ਦੀ ਰਕਮ ਵਸੂਲ ਰਹੇ ਹਨ। ਇਹ ਧੋਖੇਬਾਜ਼ ਗਰੀਬ, ਲੋੜਵੰਦ ਅਤੇ ਮਾਸੂਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਉਨ੍ਹਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਦੇਣ ਦਾ ਝੂਠਾ ਭਰੋਸਾ ਦੇ ਰਹੇ ਹਨ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ…